ਪੰਜਾਬ ‘ਚ 7 ਮੌਤਾਂ ਦੇ ਨਾਲ 14 ਜਿਲ੍ਹੇਆਂ ‘ਚ ਫੈਲਿਆ ਕੋਰੋਨਾ, 79 ਪਾਜ਼ੀਟਿਵ ਮਾਮਲੇ ਆਏ ਸਾਹਮਣੇ, 2 ਦੀ ਹਾਲਤ ਨਾਜ਼ੁਕ – ਵੇਖੋ ਪੂਰੀ ਰਿਪੋਰਟ

    0
    1426

    ਜਲੰਧਰ. ਪੰਜਾਬ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ ਕੋਰੋਨਾ ਕਾਰਨ 7 ਮੌਤਾਂ ਹੋ ਚੁੱਕੀਆਂ ਹਨ ਅਤੇ 79 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। 311 ਮਾਮਲਿਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। 68 ਕੇਸ ਹਾਲੇ ਤੱਕ ਐਕਟਿਵ ਹਨ। ਜਿਨ੍ਹਾਂ ਵਿੱਚੋਂ 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

    ਅੱਜ ਸਾਹਮਣੇ ਆਏ 11 ਪਾਜ਼ੀਟਿਵ ਮਾਮਲੇ

    ਅੱਜ 6 ਅਪ੍ਰੈਲ ਨੂੰ ਕੁਲ 11 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਮੋਹਾਲੀ ਤੋਂ 4, ਲੁਧਿਆਣਾ ਤੋਂ 1, ਫਤਹਿਗਢ ਸਾਹਿਬ ਤੋਂ 2, ਕਪੂਰਥਲਾ ਤੋਂ 1, ਰੋਪੜ ਤੋਂ 2 ਅਤੇ ਅੰਮ੍ਰਿਤਸਰ ਤੋਂ 1 ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।