ਮੰਦਿਰ ‘ਚ ਪੂਜਾ ਕਰਨ ਗਈ ਅਨੁਸੂਚਿਤ ਜਾਤੀ ਦੀ ਮਹਿਲਾ ਨੂੰ ਬਣਾਇਆ ਬੰਧਕ, ਕੀਤੀ ਕੁੱਟਮਾਰ, ਬੋਲੇ ਜਾਤੀਸੂਚਕ ਸ਼ਬਦ

0
497

ਹਰਿਆਣਾ | ਹਿਸਾਰ ਤੋਂ SC ਮਹਿਲਾ ਵਲੋਂ ਮੰਦਰ ‘ਚ ਆ ਕੇ ਪੂਜਾ ਕਰਨ ‘ਤੇ ਉਸ ਦੀ ਕੁੱਟਮਾਰ ਕੀਤੀ ਗਈ ਤੇ ਬੰਧਕ ਬਣਾਇਆ। ਔਰਤ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਨੇ ਧਮਕੀ ਦਿੱਤੀ ਕਿ ਜੇਕਰ ਦੁਬਾਰਾ ਮੰਦਰ ਦੇ ਆਲੇ-ਦੁਆਲੇ ਦਿਖਾਈ ਦਿੱਤੀ ਤਾਂ ਉਸ ਨੂੰ ਜਾਨੋਂ ਮਾਰ ਦੇਣਗੇ। ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।ਔਰਤ ਦਾ ਦੋਸ਼ ਹੈ ਕਿ ਲੜਾਈ ਦੌਰਾਨ ਉਨ੍ਹਾਂ ਨੇ ਜਾਤੀ ਸੂਚਕ ਸ਼ਬਦ ਵੀ ਵਰਤੇ ਅਤੇ ਮੰਦਰ ‘ਚ ਵਾਪਸ ਆਉਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।


ਤੋਸ਼ਾਮ ਕਸਬੇ ਦੇ ਨਲਵਾ ਪਿੰਡ ਦੀ ਇਕ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਅਨੁਸੂਚਿਤ ਜਾਤੀ ਦੀ ਹੈ ਅਤੇ 12 ਦਸੰਬਰ ਦੀ ਸ਼ਾਮ ਨੂੰ ਮੰਦਰ ਵਿਚ ਪੂਜਾ ਕਰਨ ਗਈ ਸੀ। ਇਸ ਦੌਰਾਨ ਪਿੰਡ ਦੇ ਕੁਝ ਲੋਕ ਉਸ ਦਾ ਪਿੱਛਾ ਕਰਦੇ ਹੋਏ ਮੰਦਰ ਆਏ ਅਤੇ ਬੰਧਕ ਬਣਾ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮ ਨੇ ਉਸ ਨੂੰ ਕਿਹਾ ਕਿ ਉਸ ਦੀ ਮੰਦਰ ਆਉਣ ਦੀ ਹਿੰਮਤ ਕਿਵੇਂ ਹੋਈ।