ਅੰਮ੍ਰਿਤਸਰ। ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਨਿੱਝਰ ਨੇ ਅੰਮ੍ਰਿਤਸਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਰਾਮ ਪ੍ਰਸਤੀ ਦੀ ਆਦਤ ਪੈ ਗਈ ਹੈ। ਕਿਸਾਨ ਬਿਜਲੀ ਛੱਡ ਕੇ ਘਰੇ ਬੈਠ ਜਾਂਦੇ ਹਨ। ਕਿਉਂਕਿ ਕਿਸਾਨਾਂ ਨੂੰ ਬਿਜਲੀ ਮੁਫਤ ਮਿਲਦੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬੀਆਂ ਤੋਂ ਬੇਵਕੂਫ ਕੋਈ ਕੌਮ ਨਹੀਂ। ਉਨ੍ਹਾਂ ਦੇ ਇਸ ਬਿਆਨ ਦੀ ਚਾਰੇ ਪਾਸਿਓਂ ਨਿੰਦਾ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਨਹਿਰੀਬੰਦੀ ਰਾਹੀਂ ਪਾਣੀ ਲੱਗਦਾ ਸੀ। ਦੋ ਦੋ ਬੰਦੇ ਨੱਕੇ ਲਾਉਣ ਲਈ ਚਾਹੀਦੇ ਸੀ। ਪਰ ਹੁਣ ਕਿਸਾਨਾਂ ਨੇ ਫਰੀ ਬਿਜਲੀ ਦੇ ਚਲਦਿਆਂ ਮੋਟਰਾਂ ਆਟੋਮੈਟਿਕ ਸਟਾਰਟਰਾਂ ਉਤੇ ਲਾਈਆਂ ਨੇ। ਆਪ ਉਹ ਘਰ ਆਰਾਮ ਕਰਦੇ ਹਨ ਤੇ ਜਦੋਂ ਬਿਜਲੀ ਆਉਂਦੀ ਹੈ, ਮੋਟਰਾਂ ਆਪਣੇ ਆਪ ਚੱਲ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦੇ ਚੱਕਰ ਪੰਜਾਬ ਦੇ ਕਿਸਾਨ ਬਹੁਤ ਸਾਰਾ ਪਾਣੀ ਬਰਬਾਦ ਕਰ ਰਹੇ ਹਾਂ।