ਤਲਵੰਡੀ ਸਾਬੋ : ਭਾਣਜੇ ਨੇ ਗਲਾ ਘੁੱਟ ਕੇ ਕੀਤਾ ਮਾਮੇ ਦਾ ਕਤਲ

0
2166

ਬਠਿੰਡਾ. ਤਲਵੰਡੀ ਸਾਬੋ ‘ਚ ਸ਼ਰਾਬ ਦੇ ਨਸ਼ੇ ਦੀ ਹਾਲਤ ‘ਚ ਨੌਜਵਾਨ ਨੇ ਆਪਣੇ ਮਾਮੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮੰਮੂ ਚੰਦ ਦੇ ਤੌਰ ‘ਤੇ ਹੋਈ ਹੈ। ਉਹ ਕਰੀਬ 58 ਸਾਲਾਂ ਦਾ ਸੀ। ਥਾਣਾ ਤਲਵੰਡੀ ਸਾਬੋ ਪੁਲਿਸ ਨੇ ਮੰਮੂ ਚੰਦ ਦੀ ਪਤਨੀ ਸੁੱਖੀ ਕੌਰ ਦੀ ਸ਼ਿਕਾਇਤ ਤੇ ਉਸਦੇ ਭਾਣਜੇ ਸੁਖਮੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ‘ਚ ਸੁੱਖੀ ਕੌਰ ਨੇ ਦੱਸਿਆ ਕਿ ਬੀਤੇ ਦਿਨੀ ਸੁਖਮੰਦਰ ਸਿੰਘ ਆਪਣੇ ਮਾਮੇ ਦੇ ਨਾਲ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਸ਼ਰਾਬ ਦੇ ਨਸ਼ੇ ‘ਚ ਧੁਤ ਸੁਖਮੰਦਰ ਸਿੰਘ ਨੇ ਆਪਣੇ ਮਾਮਾ ਮੂੰਮ ਚੰਦ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਥਾਣਾ ਤਲਵੰਡੀ ਸਾਬੋ ਪੁਲਿਸ ਦੇ ਏ.ਐੱਸ.ਆਈ. ਸਾਧੂ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਨੌਜਵਾਨ ਸੁਖਮੰਦਰ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਉਸਦੀ ਗ੍ਰਿਫਤਾਰੀ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਸ਼ਰਾਬ ਦੇ ਨਸ਼ੇ ਨੇ ਘਰ ਬਰਬਾਦ ਕਰ ਦਿੱਤਾ : ਸੁੱਖੀ ਕੌਰ

ਸੁੱਖੀ ਕੌਰ ਮੁਤਾਬਿਕ ਉਸ ਦਾ ਪਤੀ ਆਪਣੇ ਭਾਣਜੇ ਸੁਖਮੰਦਰ ਸਿੰਘ ਨੂੰ ਆਪਣੇ ਬੱਚਿਆਂ ਦੀ ਹੀ ਤਰ੍ਹਾਂ ਪਿਆਰ ਕਰਦਾ ਸੀ ਅਤੇ ਉਸਨੂੰ ਆਪਣੇ ਪੈਸਿਆਂ ਨਾਲ ਸ਼ਰਾਬ ਵੀ ਪਿਆਉਂਦਾ ਸੀ। ਸ਼ਰਾਬ ਦੇ ਨਸ਼ੇ ਨੇ ਉਸ ਦਾ ਪਰਿਵਾਰ ਬਰਬਾਦ ਕਰ ਦਿੱਤਾ। ਏ.ਐਸ.ਆਈ ਸਾਧੂ ਸਿੰਘ ਮੁਤਾਬਿਕ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਵਲੋਂ ਨਸ਼ਿਆਂ ਨੂੰ ਕੰਟਰੋਲ ਕਰਨ ਦੇ ਪ੍ਰਬੰਧ ਕੀਤੇ ਜਾਂਦੇ ਹਨ, ਪਰ ਨਾਲ ਹੀ ਇਕ ਨੌਜਵਾਨ ਦਾ ਵੀ ਫਰਜ਼ ਬਣਦਾ ਹੈ ਕਿ ਉਹ ਇਸ ਦੇ ਸੇਵਨ ਤੋਂ ਬਚੇ ਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰੇ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।