ਚੰਡੀਗੜ੍ਹ|ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕੇਸ ਲੜ ਰਹੀ ਮਹਿਲਾ ਵਕੀਲ ਸ਼ੈਲੀ ਸ਼ਰਮਾ ਦੇ ਘਰ NIA ਨੇ ਰੇਡ ਕੀਤੀ। NIA ਨੇ ਸਾਢੇ 3 ਘੰਟੇ ਸਰਚ ਕੀਤੀ ਅਤੇ ਮਹਿਲਾ ਵਕੀਲ ਦਾ ਮੋਬਾਇਲ ਲੈ ਕੇ ਚੱਲੇ ਗਏ । ਮਹਿਲਾ ਵਕੀਲ ਨੇ ਦੋਸ਼ ਲਾਇਆ ਕਿ ਬਿਨਾਂ ਕਿਸੇ ਸਬੂਤ ਦੇ ਮੇਰੇ ਘਰ ਰੇਡ ਕੀਤਾ ਗਈ।ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਰੇਡ ਕਿਉਂ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਤੁਹਾਨੂੰ ਸਾਰੇ ਗੈਂਗਸਟਰਾਂ ਦੇ ਕੇਸ ਹੀ ਮਿਲਦੇ ਹਨ, ਇਸ ਲਈ ਤੁਹਾਡੇ ਘਰ ਰੇਡ ਕੀਤੀ ਜਾ ਰਹੀ ਹੈ। ਮਹਿਲਾ ਵਕੀਲ ਨੇ ਕਿਹਾ ਕਿ ਉਨ੍ਹਾਂ ਮੇਰੇ 2 ਮੋਬਾਇਲ ਸੀਲ ਕਰ ਦਿੱਤੇ। ਦੱਸਣਯੋਗ ਹੈ ਕਿ ਮਹਿਲਾ ਵਕੀਨ ਸ਼ੈਲੀ ਸ਼ਰਮਾ ਕੋਲ ਜ਼ਿਆਦਾਤਰ ਗੈਂਗਸਟਰਾਂ ਦੇ ਹੀ ਕੇਸ ਹਨ।