ਅੰਮ੍ਰਿਤਸਰ ਦੇ ਲੋਕਾਂ ਲਈ ਵੱਡੀ ਸਹੂਲਤ, ਹੁਣ ਬਿਜਲੀ ਕੱਟ ਲੱਗਣ ਤੋਂ ਪਹਿਲਾਂ ਐਸ.ਐਮ.ਐਸ. ਰਾਹੀਂ ਮਿਲੇਗੀ ਜਾਣਕਾਰੀ

0
411


ਅੰਮ੍ਰਿਤਸਰ | ਪੰਜਾਬ ਦਾ ਬਿਜਲੀ ਵਿਭਾਗ ਨਵੀਂ ਪਹਿਲ ਕਰਨ ਜਾ ਰਿਹਾ ਹੈ। ਹੁਣ ਬਿਜਲੀ ਕੱਟ ਤੋਂ ਪਹਿਲਾਂ ਹੀ ਵਿਭਾਗ ਇਸ ਦੀ ਜਾਣਕਾਰੀ ਐਸਐਮਐਸ ਰਾਹੀਂ ਭੇਜਿਆ ਕਰੇਗਾ। ਇਹ ਪ੍ਰੋਜੈਕਟ ਸਭ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿੱਚ ਸ਼ੁਰੂ ਕੀਤਾ ਗਿਆ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਕੁਲ 2.27 ਲੱਖ ਖਪਤਕਾਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਅਗਲੇ 15 ਦਿਨਾਂ ਵਿਚ ਅੰਮ੍ਰਿਤਸਰ ਦੇ ਬਾਕੀ ਹਿੱਸੇ ਵਿੱਚ ਵੀ ਇਸ ਵਿੱਚ ਜੁੜ ਜਾਣਗੇ।