ਲੁਧਿਆਣਾ : ਐਕਸਿਸ ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਆਏ ਬਜੁਰਗ ਨਾਲ ਠੱਗੀ, ਖੁਦ ਨੂੰ ਬੈਂਕ ਮੁਲਾਜ਼ਮ ਦੱਸ ਨੌਜਵਾਨ 2.5 ਲੱਖ ਲੈ ਕੇ ਫਰਾਰ

0
841

ਲੁਧਿਆਣਾ। ਮਾਲ ਰੋਡ ‘ਤੇ ਸਥਿਤ ਐਕਸਿਸ ਬੈਂਕ ਵਿਚ ਕੈਸ਼ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਵਿਅਕਤੀ ਤੋਂ ਖੁਦ ਨੂੰ ਬੈਂਕ ਦਾ ਮੁਲਾਜ਼ਮ ਦੱਸ ਕੇ 2.5 ਲੱਖ ਲੈ ਕੇ ਨੌਜਵਾਨ ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਪ੍ਰਦੀਪ ਜਵੈਲਰਸ ਦੇ ਮਾਲਕ ਪ੍ਰਦੀਪ ਜੈਨ ਨੇ ਦੱਸਿਆ ਕਿ ਰੌਸ਼ਨ ਲਾਲ ਦੁਪਹਿਰ ਲਗਭਗ 1.30 ਵਜੇ ਬੈਂਕ ਵਿਚ ਕੈਸ਼ ਜਮ੍ਹਾ ਕਰਵਾਉਣ ਆਇਆ ਸੀ। ਇਸ ਦੌਰਾਨ ਉਥੇ ਇਕ ਨੌਜਵਾਨ ਜੋ ਆਪਣੇ ਆਪ ਨੂੰ ਬੈਂਕ ਦਾ ਮੁਲਾਜ਼ਮ ਦੱਸ ਰਿਹਾ ਸੀ, ਉਸ ਕੋਲੋਂ ਕੈਸ਼ ਚੈੱਕ ਕਰਨ ਲੱਗਾ ਤੇ ਉਹ ਬੈਂਕ ਤੇ ਹੋਰਨਾਂ ਅਧਿਕਾਰੀਆਂ ਨਾਲ ਵੀ ਗੱਲ ਕਰ ਰਿਹਾ ਸੀ।

ਮੁਲਾਜ਼ਮ ਨੂੰ ਨੌਜਵਾਨ ‘ਤੇ ਵਿਸ਼ਵਾਸ ਹੋਇਆ ਤਾਂ ਉਹ ਉਸ ਕੋਲੋਂ 2.5 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ 4 ਪੁਲਿਸ ਨੂੰ ਦੇ ਦਿੱਤੀ ਗਈ ਹੈ। ਘਟਨਾ ਦੇ ਬਾਅਦ ਬੈਂਕ ਬ੍ਰਾਂਚ ਵਿਚ ਹੜਕੰਪ ਮਚ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਬੈਂਕ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ।