ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਕਰਵਾਈ ਸੀ ਲਵ-ਮੈਰਿਜ, ਹੋਟਲ ਦੇ ਕਮਰੇ ‘ਚ ਗਲਾ ਵੱਢ ਕੇ ਹੋਇਆ ਸੀ ਫਰਾਰ

0
668

ਚੰਡੀਗੜ੍ਹ | ਇਥੋਂ ਇਕ ਰੂਹ-ਕੰਬਾਊ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਆਪਣੀ ਪਤਨੀ ਕ੍ਰਿਸਟਲ ਲੋਹਾਨੀ ਦੇ ਕਤਲ ‘ਚ ਸ਼ਾਮਲ ਆਸ਼ੀਸ਼ ਲੋਹਾਨੀ ਨੂੰ ਫੜਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਕਿਸ਼ਨਗੜ੍ਹ, ਚੰਡੀਗੜ੍ਹ ਵਿਖੇ ਕਮਰੇ ਦੇ ਹੋਟਲ ਵਿਚ ਇਕ ਲੜਕੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਦੀਆਂ 3 ਟੀਮਾਂ ਦਾ ਗਠਨ ਕੀਤਾ ਗਿਆ ਸੀ।

ਸਤਵਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਆਸ਼ੀਸ਼ ਲੋਹਾਨੀ ਅਤੇ ਕ੍ਰਿਸਟਲ ਇਕ ਦੂਜੇ ਦੇ ਪਿਆਰ ਵਿੱਚ ਪੈ ਗਏ ਅਤੇ ਘਰ ਤੋਂ ਭੱਜ ਗਏ ਅਤੇ ਪਰਿਵਾਰ ਤੋਂ ਵੱਖਰੇ ਤੌਰ ‘ਤੇ ਕਾਠਮੰਡੂ ਰਹਿਣ ਲੱਗੇ, ਜਿੱਥੇ ਉਨ੍ਹਾਂ ਨੇ ਵਿਆਹ ਕਰਵਾ ਲਿਆ।

5 ਮਹੀਨੇ ਪਹਿਲਾਂ ਨੇਪਾਲ ਤੋਂ ਭਾਰਤ ਆਇਆ। ਆਸ਼ੀਸ਼ ਲੋਹਾਨੀ ਨੇ ਪਾਰਾ ਨਾਈਟ ਕਲੱਬ ਪੀ.ਐਚ.1, ਇੰਡਸਟਰੀਅਲ ਏਰੀਆ, ਚੰਡੀਗੜ੍ਹ ਵਿਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਕ੍ਰਿਸਟਲ ਨੇ ਦਿ ਰੀਅਲ ਸਪਾ, ਸੈਕਟਰ 26, ਚੰਡੀਗੜ੍ਹ ਵਿਖੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿੱਪਲੀਵਾਲਾ ਟਾਊਨ, ਮਨੀਮਾਜਰਾ, ਚੰਡੀਗੜ੍ਹ ਵਿਚ ਰਹਿਣ ਲੱਗ ਪਿਆ।