ਜਲੰਧਰ: ਟੁਣਾ ਕਰਣ ਤੋਂ ਰੋਕਣ ‘ਤੇ ਸਰੰਪਚਣੀ ਨੂੰ ਇੰਟਾ ਮਾਰ ਕੇ ਕੀਤਾ ਜਖਮੀ, ਮੂੰਹ ਤੇ ਲੱਗੀਆਂ ਗੰਭੀਰ ਸੱਟਾਂ

  0
  413

  ਜਲੰਧਰ. ਮਾਹਿਲਪੁਰ ਦੇ ਨਜ਼ਦੀਕੀ ਪਿੰਡ ਖ਼ੁਸ਼ੀ ਪੱਦੀ ਵਿਖੇ ਬੀਤੀ ਰਾਤ ਘਰ ਅੱਗੇ ਟੂਣਾ ਕਰ ਰਹੀ ਔਰਤ ਨੂੰ ਰੋਕਣ ‘ਤੇ ਉਸ ਔਰਤ ਨੇ ਸਰਪੰਚਣੀ ਨੂੰ ਇੱਟਾਂ ਮਾਰ ਕੇ ਬੁਰੀ ਤਰਾਂ ਜਖਮੀ ਕਰ ਦਿੱਤਾ। ਸਰਪੰਚਣੀ ਦੇ ਮੂੰਹ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  ਸਿਵਲ ਹਸਪਤਾਲ ਮਾਹਿਲਪੁਰ ਵਿਖੇ ਸਾਬਕਾ ਸਰਪੰਚ ਬਖ਼ਸ਼ੀਸ਼ ਕੌਰ ਪਤਨੀ ਗੁਰਦੀਪ ਲਾਲ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਅੱਠ ਵਜੇ ਦੇ ਕਰੀਬ ਉਹ ਅਚਾਨਕ ਆਪਣੇ ਘਰ ਦਾ ਬਾਹਰਲਾ ਗੇਟ ਬੰਦ ਕਰਨ ਆਈ ਤਾਂ ਘਰ ਦੇ ਬਾਹਰ ਗੁਆਂਢਣ ਗੀਤਾ ਰਾਣੀ ਪਤਨੀ ਰੇਸ਼ਮ ਲਾਲ ਨਾਲ ਮਿਲ ਕੇ ਟੂਣਾ ਕਰ ਰਹੇ ਸਨ। ਜਦੋਂ ਉਸ ਨੂੰ ਪੁੱਛਿਆ ਕਿ ਉਨ੍ਹਾਂ ਦੇ ਘਰ ਅੱਗੇ ਇਹ ਕਿਉਂ ਕਰ ਰਹੇ ਹਨ ਤਾਂ ਉੱਥੋਂ ਭੱਜ ਗਏ।

  ਥੌੜੀ ਦੇਰ ਬਾਅਦ ਉਹ ਦੁਬਾਰਾ ਆਪਣੇ ਪੁੱਤਰ ਜਤਿੰਦਰ ਕੁਮਾਰ ਨੂੰ ਲੈ ਕੇ ਆਈ ਤੇ ਦੋਵਾਂ ਮਾਂ-ਪੁੱਤਰ ਨੇ ਉਸ ‘ਤੇ ਇੱਟਾਂ ਵਰਾਣੀਆਂ ਸ਼ੁਰੂ ਕਰ ਦਿੱਤੀਆਂ। ਪਿੰਡ ਵਾਸਿਆਂ ਮੁਤਾਬਕ ਇਸ ਤੋਂ ਪਹਿਲਾਂ ਕਿ ਉਹ ਸੰਭਲਦੀ ਇੱਟਾਂ ਉਸ ਦੇ ਮੂੰਹ ‘ਤੇ ਲੱਗੀਆਂ ਤੇ ਸੱਟਾਂ ਲੱਗਣ ਕਾਰਨ ਉਹ ਮੌਕੇ ‘ਤੇ ਹੀ ਬੇਹੋਸ਼ ਹੋ ਗਈ। ਹਮਲਾਵਾਰ ਮੌਕੇ ਤੋਂ ਫ਼ਰਾਰ ਹੋ ਗਏ। ਪਿੰਡ ਦੇ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ। ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਬਖ਼ਸੀਸ਼ ਕੌਰ ਦੀ ਹਾਲਤ ਗੰਭੀਰ ਹੈ।

  Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।