ਬੱਚੀ ਨੇ ਟੋਫੀਆਂ ਸਮਝ ਕੇ ਖਾ ਲਈਆਂ ਨੀਂਦ ਦੀਆਂ ਗੋਲੀਆਂ

0
327

ਕਪੂਰਥਲਾ– ਪਿੰਡ ਔਜਲਾ ਵਿਖੇ ਤਿੰਨ ਸਾਲ ਦੀ ਬੱਚੀ ਨੇ ਗਲਤੀ ਨਾਲ ਨੀਂਦ ਦੀਆਂ ਗੋਲੀਆਂ ਖਾ ਲਈਆਂ। ਜਿਸ ਕਾਰਨ ਉਸਦੀ ਸਿਹਤ ਵਿਗੜ ਗਈ। ਪਰਿਵਾਰਕ ਮੈਂਬਰਾਂ ਨੇ ਉਸਨੂੰ ਹਸਪਤਾਲ ਦਾਖਲ ਕਰਵਾਇਆ। ਜਾਣਕਾਰੀ ਮੁਤਾਬਿਕ ਸੁਖਮਨਪਰੀਤ ਕੌਰ ਦਿਲਬਾਗ ਸਿੰਘ ਵਾਸੀ ਪਿੰਡ ਔਜਲਾ ਦੇ ਦਾਦਾ ਮਲਕੀਤ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਹੈ ਅਤੇ ਉਸਦੀ ਦਵਾਈ ਜਲੰਧਰ ਦੇ ਨਿੱਜੀ ਹਸਪਤਾਲ ਤੋਂ ਚੱਲਦੀ ਹੈ। ਬੀਤੇ ਦਿਨ ਉਸਦੀ ਪੋਤਰੀ ਸੁਖਮਨਪਰੀਤ ਕੌਰ ਨੇ ਫ੍ਰਿੱਜ ਤੇ ਪਈ ਉਸਦੀ ਨੀਂਦ ਦੀ ਦਵਾਈ ਨੂੰ ਟੋਫੀਆਂ ਸਮਝ ਕੇ ਖਾ ਲਿਆ। ਜਿਸ ਕਾਰਨ ਉਸਦੀ ਹਾਲਤ ਵਿਗੜ ਗਈ। ਡਾ. ਮੋਮੀ ਮੁਤਾਬਿਕ ਬੱਚੀ ਦੀ ਹਾਲਤ ਨਾਜੁਕ ਹੈ, ਪਰ ਖਤਰੇ ਤੋਂ ਬਾਹਰ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।