ਸ਼ਾਹਕੋਟ ਦੀ ਮ੍ਰਿਤਕ ਕੁਲਜੀਤ ਕੌਰ ਦੇ ਸੰਪਰਕ ‘ਚ ਆਏ 18 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ – ਪਿੰਡ ਕੋਟਲਾ ਹੇਰਾਂ ਸੀਲ

0
2702

ਮੌਤ ਹੋ ਜਾਣ ਤੋਂ ਬਾਅਦ ਆਈ ਸੀ ਪਿੰਡ ਕੋਟਲਾ ਹੇਰਾਂ ਦੀ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

ਜਲੰਧਰ . ਸ਼ਾਹਕੋਟ ਦੇ ਪਿੰਡ ਕੋਟਲਾ ਹੇਰਾਂ ਦੀ ਔਰਤ ਕੁਲਜੀਤ ਕੌਰ ਦੀ ਬੀਤੇ ਦਿਨੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ। ਜਿਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਮੱਦੇਨਜ਼ਰ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਸੰਪਰਕ ਵਿਚ ਆਈਆਂ 6 ਔਰਤਾਂ ਨੂੰ ਆਈਸੋਲੇਟ ਕਰਕੇ ਜਾਂਚ ਕੀਤੀ ਗਈ। ਕੁਲ 18 ਲੋਕਾਂ ਦੇ ਸੈਂਪਲ ਸਿਵਲ ਹਸਪਤਾਲ ਜਲੰਧਰ ਭੇਜੇ ਗਏ ਹਨ।

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਕੋਟਲਾ ਹੇਰਾਂ ਦੀ ਰਹਿਣ ਵਾਲੀ ਕੁਲਜੀਤ ਕੌਰ ਪਤਨੀ ਮਲਕੀਤ ਸਿੰਘ ਦੀ ਸਿਵਲ ਹਸਪਤਾਲ ਜਲੰਧਰ ਵਿਖੇ ਮੌਤ ਹੋ ਗਈ ਸੀ। ਉਸਦੀ ਰਿਪੋਰਟ ਆਉਣ ਤੋਂ ਬਾਅਦ ਸਾਰਾ ਪਿੰਡ ਸੀਲ ਕਰ ਦਿੱਤਾ ਗਿਆ।

ਡਾ. ਦੁੱਗਲ ਨੇ ਦੱਸਿਆ ਕਿ ਸੋਮਵਾਰ ਨੂੰ ਵਿਭਾਗ ਦੀਆਂ ਸੱਤ ਟੀਮਾਂ ਨੇ ਪਿੰਡ ਵਿਚ ਸਰਵੇ ਕੀਤਾ। ਪਿੰਡ ਦੇ 165 ਘਰਾਂ ਵਿਚੋਂ 701 ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ। ਕੁਲਜੀਤ ਕੌਰ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਡਾ. ਸਵਿਤਾ ਸੋਨੀਆ ਨੇ ਕਿਹਾ ਕਿ ਜੇਕਰ ਕੋਈ ਵੀ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਫੋਰਨ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਿੰਡ ਦੀ ਰੋਜ਼ ਸਕ੍ਰੀਨਿੰਗ ਕੀਤੀ ਜਾਵੇਗੀ।

ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।