ਅਟਾਰੀ : ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ ‘ਚੋਂ 900 ਗ੍ਰਾਮ ਆਰਡੀਐਕਸ ਬਰਾਮਦ, ਜਾਂਚ ‘ਚ ਜੁਟੀ ਪੁਲਿਸ

0
957

ਅੰਮ੍ਰਿਤਸਰ | ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਦਿਖ ਰਿਹਾ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਅਫਗਾਨਿਸਤਾਨ ਤੋਂ ਡਰਾਈ ਫਰੂਟ ਦੇ ਟਰੱਕ ਤੋਂ ਇਤਰਾਜ਼ ਯੋਗ ਸਮੱਗਰੀ ਯਾਨੀ ਆਰਡੀਐਕਸ ਬਰਾਮਦ ਹੋਈ ਹੈ। ਇਸ ਦਾ ਭਾਰ 900 ਗ੍ਰਾਮ ਦੱਸਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਅਟਾਰੀ ਸਰਹੱਦ ‘ਤੇ ਡਿਊਟੀ ਨਿਭਾਅ ਰਹੇ ਭਾਰਤੀ ਕਸਟਮ BSF ਤੇ ਭਾਰਤੀ ਖੁਫੀਆ ਏਜੰਸੀਆਂ ਨੇ ਅਫ਼ਗ਼ਾਨਿਸਤਾਨ ਦੇਸ਼ ਤੋਂ ਵਾਇਆ ਪਾਕਿਸਤਾਨ ਰਸਤੇ ਭਾਰਤ ਪੁੱਜੇ ਡਰਾਈ ਫਰੂਟ ਦੇ ਅਫ਼ਗਾਨਿਸਤਾਨੀ ਟਰੱਕ ਰਾਹੀਂ ਭਾਰਤ ਦੇ ਸਰਹੱਦੀ ਖੇਤਰ ਅਟਾਰੀ ਸਰਹੱਦ ਵਿਖੇ ਭੇਜੇ ਗਈ ਇਤਰਾਜ਼ਯੋਗ ਵਸਤੂ ਨੂੰ ਬਰਾਮਦ ਕਰਕੇ ਪਾਕਿਤਸਾਨ ਦੇਸ਼ ਦੇ ਨਾਕਾਮ ਇਰਾਦਿਆਂ ‘ਤੇ ਪਾਣੀ ਫੇਰ ਦਿੱਤਾ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਕਸਟਮ ਅਧਿਕਾਰੀ ਜਾਂਚ ਵਿਚ ਜੁਟ ਗਏ ਹਨ ਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।