ਜਲੰਧਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 131, ਅੱਜ 7 ਨਵੇਂ ਕੇਸ ਆਏ ਸਾਹਮਣੇ

  0
  6633

  ਜਲੰਧਰ. ਜਲੰਧਰ ਸ਼ਹਿਰ ਵਿੱਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਕੋਰੋਨਾ ਦੇ 7 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ। ਜਿਸ ਨਾਲ ਇੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 131 ਹੋ ਗਈ ਹੈ।

  ਸਿਹਤ ਵਿਭਾਗ ਵਲੋਂ ਅੱਜ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਨੂੰ ਆਈਸੋਲੇਟ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਰਵਾਨਾ ਹੋ ਗਈਆਂ ਹਨ।

  ਅੱਜ ਜ਼ਿਲ੍ਹੇ ਵਿਚ ਜਿਹਰੇ ਮਰੀਜ਼ ਕੋਰੋਨਾ ਪਾਜ਼ੀਟਿਵ ਆਏ ਹਨ, ਉਨ੍ਹਾਂ ਵਿਚੋਂ 4 ਵਿਅਕਤੀ ਗੁਰੂ ਰਾਮਦਾਸ ਨਗਰ, ਸ਼ਾਹਕੋਟ, ਨਿਊ ਕਾਲੋਨੀ ਆਦਮਪੁਰ ਅਤੇ ਪੀਏਪੀ ਕੁਆਰਟਰਜ਼ ਵਾਸੀ ਵਿਅਕਤੀ ਸ਼ਾਮਲ ਹੈ। ਇਨ੍ਹਾਂ ਸਾਰੀਆਂ ਦੀ ਉਮਰ 50 ਤੋਂ 57 ਸਾਲ ਦਰਮਿਆਨ ਹੈ।

  ਜਦਕਿ ਬਾਕੀ 3 ਜਲੰਧਰ ਵਾਸੀ ਵਿਅਕਤੀਆਂ ਦੇ ਅੰਮ੍ਰਿਤਸਰ ਵਿਖੇ ਟੈਸਟ ਕੀਤੇ ਗਏ ਸਨ, ਜਿਥੇ ਉਹ ਕੁਆਰੰਟਾਇਨ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 131 ਹੋ ਗਈ ਹੈ।

  ਕੋਰੋਨਾ ਦਾ ਸੰਕਟ ਹੋ ਰਿਹਾ ਗੰਭੀਰ – ਘਰ ਵਿੱਚ ਰਹਿਣਾ ਹੀ ਸੁਰੱਖਿਅਤ ਹੈ

  ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।