ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰੇਕੀ, ਪਾਰਕ ‘ਚ ਸੈਰ ਕਰਦੀ ਔਰਤ ਨੂੰ ਮੰਤਰੀ ਦੇ ਘਰ ਦਾ ਮਿਲਿਆ ਨਕਸ਼ਾ

0
276

ਮੋਹਾਲੀ | ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਮੋਹਾਲੀ ਵਾਲੇ ਘਰ ਨੇੜੇ ਪਾਰਕ ਚੋਂ ਉਹਨਾਂ ਦੇ ਘਰ ਦਾ ਨਕਸ਼ਾ ਮਿਲਿਆ ਹੈ। ਇਸ ਨਕਸ਼ੇ ਵਿਚ ਉਹਨਾਂ ਦੇ ਘਰ ਦਾ ਪੂਰਾ ਬਲੂਪ੍ਰਿੰਟ ਬਣਾਇਆ ਗਿਆ ਹੈ।

ਉਹਨਾਂ ਦੀ ਸੁਰੱਖਿਆ ਕਿੱਥੇ ਰਹਿੰਦੀ ਹੈ, ਇਸ ਵਿਚ ਸਾਰਾ ਡੀਟੇਲ ਵਿਚ ਲਿਖਿਆ ਹੋਇਆ ਹੈ। ਇਹ ਨਕਸ਼ਾ ਇਕ ਔਰਤ ਨੇ ਸੋਮ ਪ੍ਰਕਾਸ਼ ਦੇ ਸਰੁੱਖਿਆ ਕਰਮੀਆਂ ਨੂੰ ਦਿੱਤਾ ਸੀ।

ਕੇਂਦਰੀ ਰਾਜ ਮੰਤਰੀ ਨੇ ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੂੰ ਦਿੱਤੀ ਹੈ। ਹੁਣ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਰ ਮੁਹਾਲੀ ਦੇ ਸੈਕਟਰ 71 ਵਿੱਚ ਮਕਾਨ ਹੈ।

ਬੇਅੰਤ ਕੌਰ ਨਾਂ ਦੀ ਔਰਤ ਨੇ ਇਹ ਨਕਸ਼ਾ ਸਕਿਓਰਿਟੀ ਗਾਰਡ ਨੂੰ ਦਿੱਤਾ। ਬੇਅੰਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਫਾਜ਼ਿਲਕਾ ਦੀ ਰਹਿਣ ਵਾਲੀ ਹੈ। ਉਹ ਘਰ ਦੇ ਮਕਾਨ ਵਿਚ ਮੰਤਰੀ ਦੇ ਘਰ ਦੇ ਨੇੜੇ ਹੀ ਰਹਿੰਦੀ ਹੈ।

ਬੇਅੰਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਕਾਰਗਿਲ ਪਾਰਕ ਵਿੱਚ ਸੈਰ ਕਰ ਰਹੀ ਸੀ ਤਾਂ ਸ਼ੱਕੀ ਕਾਗਜ਼ ਸਾਹਮਣੇ ਪਿਆ ਦੇਖਿਆ। ਜਦੋਂ ਉਸ ਨੇ ਖੋਲ੍ਹ ਕੇ ਦੇਖਿਆ ਤਾਂ ਉਸ ਉਪਰ ਮੰਤਰੀ ਦੇ ਘਰ ਵਰਗਾ ਨਕਸ਼ਾ ਬਣਿਆ ਹੋਇਆ ਸੀ। ਔਰਤ ਨੇ ਕਾਗਜ਼ ਮੰਤਰੀ ਦੇ ਘਰ ਦੇ ਬਾਹਰ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਸੌਂਪ ਦਿੱਤਾ।