ਦਰਦਨਾਕ ਹਾਦਸਾ : ਟਰੱਕ ਨੇ 2 ਵਾਹਨਾਂ, ਐਕਟਿਵਾ ਤੇ ਬਾਈਕ ਸਵਾਰ ਨੂੰ ਮਾਰੀ ਟੱਕਰ; ਇਕ ਦੀ ਮੌਤ

0
749

ਮਲੇਰਕੋਟਲਾ ਰੋਡ ‘ਤੇ GNE ਕਾਲਜ ਦੇ ਸਾਹਮਣੇ ਵਾਪਰਿਆ ਹਾਦਸਾ

ਲੁਧਿਆਣਾ | ਮਲੇਰਕੋਟਲਾ ਰੋਡ ‘ਤੇ ਜੀਐੱਨਈ ਕਾਲਜ ਦੇ ਸਾਹਮਣੇ ਮੰਗਲਵਾਰ ਦੁਪਹਿਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਜਾਨ ਚਲੀ ਗਈ, ਜਦਕਿ 3 ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਨਾ ਦਿੱਤੀ।

ਮੌਕੇ ‘ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਨਿਸ਼ਾਨ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ, ਜਦਕਿ ਜ਼ਖਮੀ ਬਲਵਿੰਦਰ ਕੌਰ, ਕੁਲਬੀਰ ਸਿੰਘ ਤੇ ਜਸਪਾਲ ਸਿੰਘ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਨੇ ਆਰੋਪੀ ਡਰਾਈਵਰ ਰਜਿੰਦਰ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਪਰਚਾ ਦਰਜ ਕਰ ਲਿਆ ਹੈ।

ਮਾਂ-ਪੁੱਤ ਸਮੇਤ 3 ਜ਼ਖਮੀ

ਬੀਤੀ ਦੁਪਹਿਰ ਕਰੀਬ ਸਵਾ 2 ਵਜੇ ਰਿਟਸ ਕਾਰ ਸਵਾਰ ਮਾਂ-ਪੁੱਤ ਬਲਵਿੰਦਰ ਕੌਰ ਤੇ ਕੁਲਬੀਰ ਸਿੰਘ ਸੜਕ ਪਾਰ ਕਰ ਰਹੇ ਸਨ। ਉਦੋਂ ਸਾਹਮਣੇ ਤੋਂ ਆ ਰਹੇ ਓਵਰ ਸਪੀਡ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਘੜੀਸਦੇ ਹੋਏ 200 ਫੁੱਟ ਪਿੱਛੇ ਤੱਕ ਗਿਆ।

ਐਕਟਿਵਾ ਸਵਾਰ ਨਿਸ਼ਾਨ ਸਿੰਘ ਪਿੱਛੇ ਸੀ, ਉਹ ਕਾਰ ਹੇਠਾਂ ਆ ਗਿਆ। ਇਸ ਤੋਂ ਬਾਅਦ ਉਸ ਨੇ ਰਿਟਸ ਕਾਰ ਨੂੰ ਸਵਿਫਟ ਨਾਲ ਟੱਕਰ ਮਾਰ ਦਿੱਤੀ ਅਤੇ ਬਾਈਕ ਸਵਾਰ ਜਸਪਾਲ ਸਿੰਘ ਨੂੰ ਵੀ ਟੱਕਰ ਮਾਰ ਦਿੱਤੀ।

ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜ ਲਿਆ। ਨਿਸ਼ਾਨ ਸਿੰਘ ਦੀ ਮੌਤ ਹੋ ਗਈ। ਜ਼ਖਮੀ ਜਸਪਾਲ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਮਾਂ-ਪੁੱਤ ਦੇ ਵੀ ਸੱਟਾਂ ਲੱਗੀਆਂ ਹਨ।