ਚੰਡੀਗੜ੍ਹ | ਫੈਸਟੀਵਲ ਸੀਜ਼ਨ ਦੌਰਾਨ ਸ਼ਹਿਰਵਾਸੀਆਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਸ਼ਹਿਰ ’ਚ ਸਬਜ਼ੀਆਂ ਦੇ ਭਾਅ ਘੱਟ ਹੋਣ ਦੀ ਬਜਾਏ ਵੱਧਦੇ ਜਾ ਰਹੇ ਹਨ, ਜਿਸ ਨਾਲ ਰਸੋਈ ਦਾ ਬਜਟ ਗੜਬੜਾ ਗਿਆ ਹੈ।
ਮੰਗਲਵਾਰ ਨੂੰ ਸ਼ਹਿਰ ’ਚ ਟਮਾਟਰ 60 ਰੁਪਏ ਤੇ ਪਿਆਜ਼ ਦੀ ਕੀਮਤ 45 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਹੈ। ਪਿਛਲੇ ਇਕ ਹਫ਼ਤੇ ਤੋਂ ਫਲ਼ਾਂ ਅਤੇ ਸਬਜ਼ੀਆਂ ਦੇ ਭਾਅ ’ਚ ਵਾਧਾ ਹੋ ਰਿਹਾ ਹੈ।
ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਟਮਾਟਰ ਦੀ ਕੀਮਤ 80 ਤੋਂ 100 ਰੁਪਏ ਤੱਕ ਜਾ ਸਕਦੀ ਹੈ। ਉਥੇ ਹੀ ਰਾਹਤ ਦੀ ਗੱਲ ਇਹ ਹੈ ਕਿ ਹਰਾ ਮਟਰ ਪਹਿਲੇ ਦਿਨਾਂ ਦੇ ਮੁਕਾਬਲੇ ਸਸਤਾ ਹੋਇਆ ਹੈ। ਮਟਰ ਦੇ ਰੇਟ ਜੋ ਪਹਿਲਾਂ 200 ਰੁਪਏ ਪ੍ਰਤੀ ਕਿਲੋ ਸਨ, ਹੁਣ ਘਟ ਕੇ 120 ਰੁਪਏ ਹੋ ਗਏ ਹਨ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਨਹੀਂ ਮਿਲ ਰਹੀ। ਰੋਜ਼ਾਨਾ ਸਬਜ਼ੀਆਂ ਅਤੇ ਫਲ਼ਾਂ ਦੇ ਭਾਅ ਵੱਧ ਰਹੇ ਹਨ। ਮਾਰਕੀਟ ਕਮੇਟੀ ਵੱਲੋਂ ਫਲ਼ਾਂ ਅਤੇ ਸਬਜ਼ੀਆਂ ਦੇ ਰੇਟ ਨਿਰਧਾਰਿਤ ਕੀਤੇ ਜਾਂਦੇ ਹਨ, ਜੋ ਬਾਅਦ ’ਚ ਸ਼ਹਿਰ ਦੀਆਂ ਮੰਡੀਆਂ ’ਚ ਵਿਕਣ ਵਾਲੀਆਂ ਸਬਜ਼ੀਆਂ ’ਤੇ ਵੀ ਲਾਗੂ ਹੁੰਦੇ ਹਨ। ਅਜਿਹੇ ’ਚ ਤੁਸੀਂ ਸ਼ਹਿਰ ’ਚ ਕਿਤੋਂ ਵੀ ਸਬਜ਼ੀਆਂ ਅਤੇ ਫਲ਼ ਖ਼ਰੀਦ ਰਹੇ ਹੋ ਤਾਂ ਤੁਹਾਨੂੰ ਇਸੇ ਰੇਟ ’ਤੇ ਮਿਲਣਗੇ।
ਅੱਜ ਦੇ ਸਬਜ਼ੀਆਂ ਦੇ ਭਾਅ
ਸਬਜ਼ੀ ਦਾ ਨਾਂ/ਭਾਅ ਪ੍ਰਤੀ ਕਿਲੋ
- ਪਿਆਜ਼ ਇੰਦੌਰੀ 40 ਤੋਂ 45 ਰੁਪਏ
- ਪਿਆਜ਼ ਲੋਕਲ ਤੇ ਰਾਜਸਥਾਨੀ 35 ਤੋਂ 40 ਰੁਪਏ
- ਟਮਾਟਰ 50 ਤੋਂ 60 ਰੁਪਏ
- ਮਿਰਚ 40 ਤੋਂ 50 ਰੁਪਏ
- ਮਟਰ 100 ਤੋਂ 120 ਰੁਪਏ
- ਆਲੂ ਸਟੋਰ 15 ਤੋਂ 20 ਰੁਪਏ
- ਆਲੂ ਪਹਾੜੀ 20 ਤੋਂ 25 ਰੁਪਏ
- ਅਰਬੀ 30 ਤੋਂ 40 ਰੁਪਏ
- ਖੀਰਾ 30 ਤੋਂ 40 ਰੁਪਏ
- ਭਿੰਡੀ 30 ਤੋਂ 40 ਰੁਪਏ
- ਨਿੰਬੂ 40 ਤੋਂ 50 ਰੁਪਏ
- ਕੱਦੂ 30 ਤੋਂ 40 ਰੁਪਏ
ਫਲ਼ ਭਾਅ ਪ੍ਰਤੀ ਕਿਲੋ
- ਅਨਾਰ 70 ਤੋਂ 120 ਰੁਪਏ
- ਨਾਰੀਅਲ ਪਾਣੀ 40 ਤੋਂ 50 ਰੁਪਏ
- ਮੌਸੰਮੀ 40 ਤੋਂ 60 ਰੁਪਏ
- ਸੇਬ ਕਿਨੌਰੀ 100 ਤੋਂ 140 ਰੁਪਏ
- ਸੇਬ ਕਸ਼ਮੀਰੀ 50 ਤੋਂ 80 ਰੁਪਏ