ਗੁਰੂਹਰਸਹਾਏ : ਪਾਰਟੀ ਦੌਰਾਨ ਠੰਡੀ ਰੋਟੀ ਨੂੰ ਲੈ ਕੇ ਹੋਟਲ ‘ਚ ਚੱਲੀ ਗੋਲੀ, 1 ਦੀ ਮੌਤ

0
1868

ਗੁਰੂਹਰਸਹਾਏ | ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ‘ਚ ਦੇਰ ਰਾਤ ਹੋਟਲ ਵਿੱਚ ਚੱਲ ਰਹੀ ਪਾਰਟੀ ਦੌਰਾਨ ਹੋਟਲ ਮਾਲਕ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ, ਜਿਸ ਨਾਲ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇਕ ਔਰਤ ਦੀ ਹਾਲਤ ਗੰਭੀਰ ਹੈ।

ਮਾਮਲਾ ਉਦੋਂ ਭਖਿਆ ਜਦੋਂ ਰਾਤ ਕਰੀਬ 12 ਵਜੇ ਪਾਰਟੀ ਦੌਰਾਨ ਰੋਟੀ ਠੰਡੀ ਨੂੰ ਲੈ ਕੇ ਹੋਟਲ ਮਾਲਕ ਨਾਲ ਬਹਿਸ ਹੋ ਗਈ। ਹੋਟਲ ਮਾਲਕ ਨੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਘਟਨਾ ਦੌਰਾਨ ਕਰੀਬ 45 ਸਾਲਾ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਔਰਤ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਹੋਟਲ ਮਾਲਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਝਗੜੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਰੀ ਘਟਨਾ ਸਾਫ ਦਿਖਾਈ ਦਿੰਦੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)