ਨਿੱਜੀਕਰਣ ਖਿਲਾਫ ਬੁੱਧਵਾਰ ਨੂੰ ਭਾਰਤ ਬੰਦ ਦੀ ਕਾਲ, ਸਕੂਲਾਂ-ਬੱਸਾਂ ਅਤੇ ਪ੍ਰਾਈਵੇਟ ਅਦਾਰਿਆਂ ‘ਤੇ ਕੋਈ ਅਸਰ ਨਹੀਂ

0
603

ਨਵੀਂ ਦਿੱਲੀ . ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤੇਜ਼ੀ ਨਾਲ ਕੀਤੇ ਜਾ ਰਹੇ ਨਿੱਜੀਕਰਣ ਖਿਲਾਫ ਟ੍ਰੇਡ ਯੂਨੀਅਨਾਂ ਇੱਕ ਵਾਰ ਫਿਰ ਸਰਗਰਮ ਹਨ। ਵੱਡੀਆਂ 10 ਟ੍ਰੇਡ ਯੂਨੀਅਨਾਂ ਨਿੱਜੀਕਰਣ ਦਾ ਵਿਰੋਧ ਕਰਦੇ ਹੋਏ ਬੁੱਧਵਾਰ ਨੂੰ ਭਾਰਤ ਬੰਦ ਕਰਨ ਜਾ ਰਹੀਆਂ ਹਨ। ਟ੍ਰੇਡ ਯੂਨੀਅਨਾਂ ਦਾ ਕਹਿਣਾ ਹੈ ਕਿ ਉਹ ਯਕੀਨੀ ਬਨਾਉਣਗੇ ਕਿ ਭਾਰਤ ਪੂਰੀ ਤਰ•ਾਂ ਬੰਦ ਹੋਵੇ। ਦਾਅਵਾ ਕੀਤਾ ਕਿ ਉਹਨਾਂ ਦੇ ਭਾਰਤ ਬੰਦ ‘ਚ ਲਗਭਗ 25 ਕਰੋੜ ਲੋਕ ਜੁੜਣਗੇ। ਭਾਰਤ ਬੰਦ ਕਰਕੇ ਸਰਕਾਰ ਦੀਆਂ ਲੋਕ ਵਿਰੋਧੀ ਨਿਤੀਆਂ ਨੂੰ ਲੋਕਾਂ ਸਾਹਮਣੇ ਰਖਣਾ ਮਕਸਦ ਹੈ। ਯੂਨੀਅਨਾਂ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਿਸ ਲੈਣ ਦੀ ਵੀ ਮੰਗ ਕਰ ਰਹੀਆਂ ਹਨ।
ਭਾਰਤ ਬੰਦ ਦਾ ਫੈਸਲਾ ਯੂਨੀਅਨ ਲੀਡਰਾਂ ਨੇ ਯੂਨੀਅਨ ਮਿਨੀਸਟਰ ਨਾਲ ਗੱਲਬਾਤ ਸਿਰੇ ਨਾ ਚੜਣ ‘ਤੇ ਲਿਆ। ਭਾਰਤ ਬੰਦ ਦਾ ਅਸਰ ਸਕੂਲਾਂ, ਬੱਸਾਂ, ਮੈਟਰੋ ਅਤੇ ਪ੍ਰਾਈਵੇਟ ਸੈਕਟਰ ‘ਤੇ ਨਹੀਂ ਹੋਵੇਗਾ।
ਟ੍ਰੇਡ ਯੂਨੀਅਨਾਂ ਦਾ ਕਹਿਣਾ ਹੈ ਕਿ ਮੁਲਕ ਮੰਦੀ ਦੀ ਮਾਰ ਹੇਠਾਂ ਆ ਚੁੱਕਿਆ ਹੈ। ਇਸ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰ ਲਗਾਤਾਰ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਣ ਕਰ ਰਹੀ ਹੈ। ਅਸੀਂ ਇਸੇ ਦਾ ਵਿਰੋਧ ਕਰਦੇ ਹੋਏ ਭਾਰਤ ਬੰਦ ਕਰਕੇ ਆਪਣੀ ਆਵਾਜ਼ ਲੋਕਾਂ ਅਤੇ ਸਰਕਾਰ ਤੱਕ ਪਹੁੰਚਾਉਣ ਜਾ ਰਹੇ ਹਾਂ।