ਰਾਜ ਕੁੰਦਰਾ ਦੇ ਲੈਪਟਾਪ ‘ਚੋਂ ਮਿਲੀਆਂ 68 Porn Videos, ਪੜ੍ਹੋ ਹੋਰ ਕੀ-ਕੀ ਮਿਲਿਆ ਕ੍ਰਾਈਮ ਬ੍ਰਾਂਚ ਨੂੰ

0
2873

ਮੁੰਬਈ | ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਕਾਰੋਬਾਰੀ ਰਾਜ ਕੁੰਦਰਾ ਦੇ ਲੈਪਟਾਪ ‘ਚੋਂ 68 ਅਸ਼ਲੀਲ ਵੀਡੀਓ ਬਰਾਮਦ ਹੋਏ ਹਨ।

ਰਾਜ ਕੁੰਦਰਾ ਨੇ ਆਪਣੇ ਆਈ ਕਲਾਊਡ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਸੀ ਪਰ ਏਜੰਸੀ ਸਾਈਬਰ ਮਾਹਿਰਾਂ ਦੀ ਮਦਦ ਨਾਲ ਕੁਝ ਈ-ਮੇਲਜ਼ ਨੂੰ ਮੁੜ ਹਾਸਲ ਕਰਨ ‘ਚ ਸਫਲ ਰਹੀ ਹੈ। ਅਦਾਲਤ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ। ਦੋਵੇਂ ਧਿਰਾਂ ਨੂੰ ਸੁਣਨ ਮਗਰੋਂ ਉਸ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ।

ਅਦਾਲਤ ਦੇ ਸਾਹਮਣੇ ਜਵਾਬ ਦਾਖਲ ਕਰਦਿਆਂ ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਜਦੋਂ ਆਰੋਪੀ ਸਬੂਤਾਂ ਨੂੰ ਖਤਮ ਕਰ ਰਿਹਾ ਹੋਵੇ ਤਾਂ ਉਹ ਤਮਾਸ਼ਬੀਨ ਨਹੀਂ ਬਣ ਸਕਦੀ।

ਕ੍ਰਾਈਮ ਬ੍ਰਾਂਚ ਨੇ ਦਾਅਵਾ ਕੀਤਾ ਕਿ ਰਾਜ ਕੁੰਦਰਾ ਨੇ ਆਈ ਕਲਾਊਡ ਨੂੰ ਡਿਲੀਟ ਕਰ ਦਿੱਤਾ ਸੀ, ਜਿਸ ਵਿੱਚੋਂ ਕੁਝ ਈ-ਮੇਲਜ਼ ਹਾਸਲ ਕਰਨ ‘ਚ ਸਫਲਤਾ ਮਿਲੀ ਹੈ।

ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਏਜੰਸੀ ਨੂੰ ਕੁਝ ਵਟਸਐਪ ਚੈਟ ਮਿਲੇ ਹਨ, ਜਿਨ੍ਹਾਂ ‘ਚ ਰਾਜ ਕੁੰਦਰਾ, ਸਹਿਯੋਗੀ ਰਿਆਨ ਥੋਰਪੇ ਤੇ ਪ੍ਰਦੀਪ ਬਖਸ਼ੀ ਬਾਲੀਫੇਮ ਬਾਰੇ ਚਰਚਾ ਕਰ ਰਹੇ ਹਨ।

ਪੁਲਿਸ ਨੂੰ ਰਾਜ ਕੁੰਦਰਾ ਦੇ ਲੈਪਟਾਪ ‘ਚੋਂ ਦਸਤਾਵੇਜ਼ ਵੀ ਮਿਲੇ ਹਨ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਹਾਟਸ਼ਾਟ ਐਪ ਦਾ ਸੰਚਾਲਨ ਮੁੰਬਈ ਆਫਿਸ ਤੋਂ ਹੋ ਰਿਹਾ ਸੀ। ਦਸਤਾਵੇਜ਼ ‘ਚ ਵਿੱਤੀ ਵੇਰਵਾ, ਰਣਨੀਤੀ ਤੇ ਕੁਝ ਪੋਰਨ ਸਮੱਗਰੀ ਦੀ ਵੀ ਜ਼ਿਕਰ ਹੈ।

ਸਰਕਾਰੀ ਵਕੀਲ ਨੇ ਕਿਹਾ ਕਿ ਰਾਜ ਕੁੰਦਰਾ ਦੇ ਦਫ਼ਤਰ ਤੋਂ ਬਰਾਮਦ ਸਟੋਰੇਜ ਏਰੀਆ ਨੈੱਟਵਰਕ ‘ਚ 51 ਪੋਰਨ ਵੀਡੀਓ ਕਲਿਪ ਸਨ। ਕੁਝ ਪੋਰਨ ਕਲਿਪਸ ਨੂੰ ਰਾਜ ਕੁੰਦਰਾ ਨੇ ਨਿਰਦੇਸ਼ ‘ਤੇ ਆਰੋਪੀ ਰਿਆਨ ਥੋਰਪੇ ਨੇ ਡਿਲੀਟ ਕਰ ਦਿੱਤਾ ਸੀ।

ਦੋਵੇਂ ਆਰੋਪੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਨ੍ਹਾਂ ‘ਚੋਂ ਇਕ ਨੇ ਸਵੀਕਾਰ ਕੀਤਾ ਸੀ, ਜਦੋਂ ਕਿ ਰਾਜ ਕੁੰਦਰਾ ਨੇ ਇਨਕਾਰ ਕਰ ਦਿੱਤਾ ਸੀ। ਰਾਜ ਕੋਲ ਬਰਤਾਨਵੀ ਪਾਸਪੋਰਟ ਵੀ ਸੀ।

ਬਚਾਅ ਧਿਰ ਦੇ ਵਕੀਲ ਨੇ ਮੁੰਬਈ ਪੁਲਿਸ ਦੇ ਸਬੂਤਾਂ ਦੇ ਖਤਮ ਕਰਨ ਦਾ ਦਾਅਵੇ ਦਾ ਖੰਡਨ ਕਰਦਿਆਂ ਕਿਹਾ ਕਿ ਇਸ ਬਾਰੇ ਕੋਈ ਸੂਚਨਾ ਪੰਚਨਾਮਾ ‘ਚ ਦਰਜ ਨਹੀਂ ਹੈ।