ਜਲੰਧਰ : ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਅੰਦਰ ਵੜ ਕੇ ਵੱਢਿਆ, ਇਕ ਕੰਨ ਨਾਲੋਂ ਲਾਹਿਆ

0
1129

ਜਲੰਧਰ| ਥਾਣਾ ਨੰਬਰ ਛੇ ਦੀ ਹੱਦ ’ਚ ਪੈਂਦੇ ਆਬਾਦਪੁਰਾ ’ਚ ਸਥਿਤ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੂੰ ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢਿਆ। ਲਹੂ ਲੁਹਾਣ ਹਾਲਤ ’ਚ ਲੋਕਾਂ ਨੇ ਉਸ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਅਬਾਦਪੁਰਾ ’ਚ ਸਥਿਤ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਐੱਸਆਰ ਕਟਾਰੀਆ ਨੂੰ ਕੁੱਝ ਨੌਜਵਾਨਾਂ ਨੇ ਸਕੂਲ ਅੰਦਰ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ।

ਪ੍ਰਿੰਸੀਪਲ ਉੱਪਰ ਹਮਲਾ ਇੰਨਾ ਖ਼ਤਰਨਾਕ ਹੋਇਆ, ਜਿਸ ਨਾਲ ਉਸ ਦਾ ਕੰਨ ਤਕ ਕੱਟਿਆ ਗਿਆ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਸਕੂਲ ’ਚ ਬੁੱਧਵਾਰ ਨੂੰ ਛੁੱਟੀ ਹੋਣ ਕਾਰਨ ਸਕੂਲ ’ਚ ਸਿਰਫ ਪ੍ਰਿੰਸੀਪਲ ਤੇ ਇਕ ਕੰਮ ਕਰਨ ਵਾਲੀ ਮਹਿਲਾ ਹੀ ਮੌਜੂਦ ਸੀ। ਜਿਸ ਵੇਲੇ ਪ੍ਰਿੰਸੀਪਲ ’ਤੇ ਹਮਲਾ ਹੋਇਆ ਉਸ ਵੇਲੇ ਮਹਿਲਾ ਬਾਹਰ ਕੋਈ ਕੰਮ ਕਰ ਰਹੀ ਸੀ। ਜਦ ਉਸ ਨੇ ਪ੍ਰਿੰਸੀਪਲ ਨੂੰ ਜ਼ਖ਼ਮੀ ਹਾਲਤ ’ਚ ਦੇਖਿਆ ਤਾਂ ਉਸ ਨੇ ਮੁਹੱਲੇ ਵਾਲਿਆਂ ਨੂੰ ਸੱਦਿਆ, ਜਿਨ੍ਹਾਂ ਨੇ ਜ਼ਖਮੀ ਹਾਲਤ ਵਿਚ ਨਿੱਜੀ ਹਸਪਤਾਲ ’ਚ ਪਹੁੰਚਾਇਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਇਸ ਮਾਮਲੇ ’ਚ ਦੋ ਜਣਿਆਂ ਨੂੰ ਰਾਊਂਡਅੱਪ ਕੀਤਾ ਗਿਆ ਹੈ। ਪਰ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਪੁਲਿਸ ਵੱਲੋਂ ਹਾਲੇ ਤਕ ਜ਼ਖ਼ਮੀ ਪ੍ਰਿੰਸੀਪਲ ਦੇ ਬਿਆਨ ਨਹੀਂ ਲਏ ਜਾ ਸਕੇ। ਕਿਉਂਕਿ ਡਾਕਟਰ ਵੱਲੋਂ ਬਿਆਨ ਦੇਣ ਲਈ ਅਨਫਿੱਟ ਐਲਾਨਿਆ ਹੋਇਆ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)