ਏਟੀਐਮ ਤੋਂ ਕੈਸ਼ ਕਢਵਾਉਣ ਲਈ ਵਧੇਰੇ ਭੁਗਤਾਨ ਕਰਨ ਲਈ ਰਹੋ ਤਿਆਰ, ਕਿੰਨੇ ਵੱਧ ਸਕਦੇ ਨੇ ਚਾਰਜ ਜਾਨਣ ਲਈ ਪੜੋ ਖਬਰ

0
1290

ਨਵੀਂ ਦਿੱਲੀ. ਏਟੀਐਮ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇਕ ਪੱਤਰ ਲਿਖ ਕੇ ਇੰਟਰਚੈਂਜ ਫੀਸ ਵਧਾਉਣ ਦੀ ਮੰਗ ਕੀਤੀ ਹੈ। ਏਟੀਐਮ ਆਪਰੇਟਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇ ਆਰਬੀਆਈ ਇੰਟਰਚੇਂਜ ਫੀਸਾਂ ਨੂੰ ਵਧਾਉਣ ਦੀ ਆਗਿਆ ਨਹੀਂ ਦਿੰਦਾ ਹੈ, ਤਾਂ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਇਹ ਨਵੀਆਂ ਏਟੀਐਮ ਮਸ਼ੀਨਾਂ ਦੀ ਸਥਾਪਨਾ ਨੂੰ ਪ੍ਰਭਵਿਤ ਕਰੇਗਾ।

ਏਟੀਐਮ ਆਪਰੇਟਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਆਰਬੀਆਈ ਨੇ ਏਟੀਐਮ ਦੀ ਸੁਰੱਖਿਆ ਅਤੇ ਦੇਖਭਾਲ ਦੇ ਮਾਪਦੰਡਾਂ ਵਿੱਚ ਵਾਧਾ ਕੀਤਾ ਹੈ। ਆਰਬੀਆਈ ਦੇ ਇਸ ਫੈਸਲੇ ਤੋਂ ਬਾਅਦ ਕਿਸੇ ਵੀ ਏਟੀਐਮ ਮਸ਼ੀਨ ਦੀ ਸੁਰੱਖਿਆ ਅਤੇ ਰੱਖ ਰਖਾਵ ਦੇ ਖਰਚੇ ਪਹਿਲਾਂ ਨਾਲੋਂ ਵੱਧ ਗਏ ਹਨ। ਇਸਦੇ ਉਲਟ, ਏਟੀਐਮ ਦੀ ਸਹੂਲਤ ਦੇਣ ਕਰਨ ਵਾਲੀਆਂ ਕੰਪਨੀਆਂ ਦੇ ਰੇਵੇਨਯੂ ਤੇ ਕੋਈ ਅਸਰ ਨਹੀਂ ਹੋਇਆ ਹੈ। ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਜਿੱਥੇ ਕੁੱਲ ਆਬਾਦੀ 10 ਲੱਖ ਤੋਂ ਵੱਧ ਹੈ, ਵਿੱਤੀ ਲੈਣ-ਦੇਣ ਲਈ ਇੰਟਰਚੇਜ ਫੀਸ 17 ਰੁਪਏ ਅਤੇ ਗੈਰ-ਵਿੱਤੀ ਲੈਣ-ਦੇਣ ਲਈ 7 ਰੁਪਏ ਰੱਖੀ ਜਾਵੇ।

ਇਹ ਵੀ ਕਿਹਾ ਗਿਆ ਹੈ ਕਿ ਮੁਫਤ ਨਕਦੀ ਕਢਵਾਉਣ ਦੀ ਲਿਮਿਟ ਨੂੰ ਘਟਾ ਕੇ 3 ਕੀਤਾ ਜਾਵੇ। ਇਸਦੇ ਨਾਲ ਹੀ, ਪੇਂਡੂ ਖੇਤਰਾਂ ਜਿੱਥੇ ਆਬਾਦੀ 10 ਲੱਖ ਤੋਂ ਘੱਟ ਹੈ, ਉੱਥੇ ਹੀ ਇੰਟਰਚੇਂਜ ਚਾਰਜ 18 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਕੀਤਾ ਜਾਣਾ ਚਾਹੀਦਾ ਹੈ। 18 ਰੁਪਏ ਦਾ ਚਾਰਜ ਵਿੱਤੀ ਚਾਰਜ ਵਜੋਂ ਅਤੇ 8 ਰੁਪਏ ਗੈਰ-ਵਿੱਤੀ ਚਾਰਜ ਵਜੋਂ ਲਿਆ ਜਾਣਾ ਚਾਹੀਦਾ ਹੈ। ਮੁਫਤ ਲੈਣ-ਦੇਣ ਦੀ ਲਿਮਿਟ ਘਟਾ ਕੇ 6 ਕੀਤੀ ਜਾਵੇ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।