ਚੰਡੀਗੜ | 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਦਾ ਸ਼ਨੀਵਾਰ ਨੂੰ ਐਲਾਨ ਹੋ ਗਿਆ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਅਕਾਲੀ ਦਲ 97 ਸੀਟਾਂ ਤੇ ਚੋਣ ਲੜੇਗਾ, ਬਸਪਾ ਨੂੰ 20 ਸੀਟਾਂ ਦਿੱਤੀਆਂ ਗਈਆਂ ਹਨ।
ਬਸਪਾ ਨੂੰ ਦੁਆਬੇ ਚ 8 ਅਤੇ ਮਾਲਵੇ ਚ 7 ਸੀਟਾਂ ਅਤੇ ਮਾਝੇ ਚ 5 ਸੀਟਾਂ ਦਿੱਤੀਆ ਗਈਆਂ ਹਨ।
ਬਸਪਾ ਦੁਆਬਾ ‘ਚ ਹੁਸ਼ਿਆਰਪੁਰ ਸ਼ਹਿਰੀ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬੱਸੀ ਪਠਾਣਾ, ਮਹਿਲ ਕਲਾਂ, ਨਵਾਂਸ਼ਹਿਰ, ਲੁਧਿਆਣਾ ਨੌਰਥ, ਸੁਜਾਣਪੁਰ, ਭੋਆ, ਪਠਾਨਕੋਟ, ਮੋਹਾਲੀ, ਪਾਇਲ, ਅਨੰਦਪੁਰਸਾਹਿਬ, ਅੰਮ੍ਰਿਤਸਰ ਨੌਰਥ, ਅੰਮ੍ਰਿਤਸਰ ਸੈਂਟਰਲ, ਫਗਵਾੜਾ ਸੀਟ ‘ਤੇ ਚੋਣ ਲੜੇਗੀ।
ਜਲੰਧਰ ਦੀ ਕਰਤਾਰਪੁਰ ਸਾਹਿਬ, ਜਲੰਧਰ ਵੈਸਟ, ਜਲੰਧਰ ਨੌਰਥ ‘ਤੇ ਵੀ ਬਸਪਾ ਚੋਣ ਲੜੇਗੀ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)