ਅੰਮ੍ਰਿਤਸਰ | ਲੌਕਡਾਊਨ ਕਰਕੇ ਬੰਦ ਕੀਤੀਆਂ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਾਲੇ ਚੱਲਣ ਵਾਲੀਆਂ ਸ਼ਤਾਬਦੀ ਗੱਡੀਆਂ ਨੂੰ ਇੱਕ ਸਾਲ ਬਾਅਦ ਮੁੜ ਚਲਾਇਆ ਗਿਆ ਹੈ।
ਹੁਣ ਅੰਮ੍ਰਿਤਸਰ ਤੋਂ ਪਹਿਲਾਂ ਵਾਂਗ ਸਵੇਰੇ ਅਤੇ ਸ਼ਾਮ ਸ਼ਤਾਬਦੀ ਗੱਡੀਆਂ ਦਿੱਲੀ ਜਾਉਣਗੀਆਂ। ਸ਼ਨੀਵਾਰ ਨੂੰ ਇਹ ਗੱਡੀ ਮੁੜ ਸ਼ਰੂ ਕਰ ਦਿੱਤੀ ਗਈ ਹੈ।
ਨਵੀਂ ਦਿੱਲੀ ਤੋਂ ਸ਼ਾਮ ਸਾਢੇ 4 ਵਜੇ ਸ਼ਤਾਬਦੀ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ ਜਿਹੜੀ ਕਿ ਲੁਧਿਆਣਾ ਅਤੇ ਜਲੰਧਰ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੀ। ਅੰਮ੍ਰਿਤਸਰ ਤੋਂ ਪਹਿਲਾਂ ਵਾਂਗ ਹੀ ਚੱਲਿਆ ਕਰੇਗੀ।
ਪਹਿਲਾਂ ਵਾਂਗ ਮੁੜ ਸਵੇਰੇ 5 ਵਜੇ ਵਾਲੀ ਸ਼ਤਾਬਦੀ ਰਾਹੀਂ ਦਿੱਲੀ ਜਾ ਕੇ ਸ਼ਾਮ ਸਾਢੇ 4 ਵਜੇ ਵਾਲੀ ਸ਼ਤਾਬਦੀ ਤੋਂ ਮੁੜ ਵਾਪਸ ਪਰਤਿਆ ਜਾ ਸਕਦਾ ਹੈ।
ਫਿਲਹਾਲ ਸ਼ਤਾਬਦੀ ਟ੍ਰੇਨਾਂ ਵਿੱਚ ਪਹਿਲਾਂ ਵਾਂਗ ਖਾਣਾ ਨਹੀਂ ਦਿੱਤਾ ਜਾਵੇਗਾ ਮੁਸਾਫਰਾਂ ਨੂੰ ਘਰੋਂ ਹੀ ਖਾਣਾ ਲਿਜਾਣਾ ਪਵੇਗਾ।