ਆਖਰਕਾਰ ਕੈਪਟਨ ਚਲੇ ਹੀ ਗਏ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆ ਦੇ ਪਰਿਵਾਰ ਦਾ ਹਾਲ ਜਾਣਨ

0
1815

ਤਰਨ ਤਾਰਨ . ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਉਣ ਲਈ ਕੈਪਟਨ ਅਮਰਿੰਦਰ ਸਿੰਘ ਤਰਨ ਤਾਰਨ ਪਹੁੰਚੇ। ਕੈਪਟਨ ਨੇ ਵੀਰਵਾਰ ਸ਼ਾਮ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਦਾ ਐਲਾਨ ਕੀਤਾ ਸੀ।

ਦਰਅਸਲ ਵਿਰੋਧੀ ਧਿਰਾਂ ਵੱਲੋਂ ਅਲੋਚਨਾ ਹੋਣ ਮਗਰੋਂ ਕੈਪਟਨ ਨੇ ਇਹ ਫੈਸਲਾ ਲਿਆ। ਇਸ ਤੋਂ ਪਹਿਲਾਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ ਕਿ ਆਖਰ ਮੁੱਖ ਮੰਤਰੀ ਪੀੜਤ ਪਰਿਵਾਰਾਂ ਦਾ ਹਾਲ ਜਾਣਨ ਕਿਉਂ ਨਹੀਂ ਪਹੁੰਚੇ।

ਕੋਰੋਨਾਵਾਇਰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਇਹ ਹੁਣ ਤੱਕ ਦਾ ਪਹਿਲਾ ਅਨ-ਗਰਾਊਂਡ ਦੌਰਾ ਹੈ। ਤਰਨ ਤਾਰਨ ਪਹੁੰਚੇ ਕੈਪਟਨ ਨੇ ਕਿਹਾ ਕਿ ਇਸ ਮਾਮਲੇ ਦੀ ਪੁਖਤਾ ਜਾਂਚ ਹੋਵੇਗੀ ਤੇ ਜੋ ਵੀ ਦੋਸ਼ੀ ਹੋਵੇਗਾ, ਉਹ ਬਚ ਨਹੀਂ ਸਕੇਗਾ।