ਮੋਗਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ‘ਚ 8 ਪੁਲਸ ਅਧਿਕਾਰਿਆਂ ਤੇ ਥਾਣਾ ਮੁਖੀਆਂ ਦੇ ਤਬਾਦਲੇ

0
1348

ਮੋਗਾ(ਨਵੀਨ ਗੋਇਲ ਬੱਧਨੀ). ਜ਼ਿਲਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਪੁਲਸ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕਰਨ ਲਈ ਕੁਝ ਥਾਣਾ ਮੁਖੀਆਂ ਸਮੇਤ 8 ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।

ਜਾਣਕਾਰੀ ਮੁਤਾਬਕ ਥਾਣਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਜਸਵੰਤ ਸਿੰਘ (ਲੋਕਲ ਰੈਂਕ) ਨੂੰ ਮੁਖੀ ਸਾਈਬਰ ਕਰਾਈਮ ਯੂਨਿਟ ਮੋਗਾ, ਇੰਸਪੈਕਟਰ ਪਲਵਿੰਦਰ ਸਿੰਘ ਥਾਣਾ ਮੁਖੀ ਅਜੀਤਵਾਲ ਨੂੰ ਥਾਣਾ ਮੁਖੀ ਨਿਹਾਲ ਸਿੰਘ ਵਾਲਾ, ਇੰਸਪੈਕਟਰ ਜਗਤਾਰ ਸਿੰਘ ਮੁਖੀ ਸਾਈਬਰ ਕਰਾਈਮ ਬਰਾਂਚ ਮੋਗਾ ਨੂੰ ਥਾਣਾ ਮੁਖੀ ਬੱਧਨੀ ਕਲਾਂ, ਥਾਣੇਦਾਰ ਨਵਪ੍ਰੀਤ ਸਿੰਘ ਥਾਣਾ ਮੁਖੀ ਬੱਧਨੀ ਕਲਾਂ ਨੂੰ ਥਾਣਾ ਮੁਖੀ ਅਜੀਤਵਾਲ, ਥਾਣੇਦਾਰ ਸੁਖਜਿੰਦਰ ਸਿੰਘ ਮੁਖੀ ਪੀ ਸੀ ਆਰ -2 ਮੋਗਾ ਨੂੰ ਥਾਣਾ ਮੁਖੀ ਚੜਿੱਕ, ਜਦਕਿ ਥਾਣਾ ਚੜਿੱਕ ਦੇ ਇੰਚਾਰਜ ਰਜਿੰਦਰ ਸਿੰਘ ਨੂੰ ਮੁਖੀ ਪੀ ਸੀ ਆਰ -2 ਮੋਗਾ, ਸਹਾਇਕ ਥਾਣੇਦਾਰ ਰੈਂਕ ਰਾਮ ਲੁਭਾਇਆ ਮੁਖੀ ਪੁਲਸ ਚੌਂਕੀ ਬਿਲਾਸਪੁਰ ਨੂੰ ਪੁਲਸ ਲਾਈਨ ਮੋਗਾ, ਸਹਾਇਕ ਥਾਣੇਦਾਰ ਬਲਵੀਰ ਸਿੰਘ ਲੋਕਲ ਰੈਂਕ ਥਾਣਾ ਸਦਰ ਮੋਗਾ ਨੂੰ ਮੁਖੀ ਪੁਲਸ ਚੌਂਕੀ ਬਿਲਾਸਪੁਰ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਹੋਰ ਵੀ ਕਈ ਪੁਲਿਸ ਮੁਲਾਜਮਾਂ ਦੇ ਤਬਾਦਲੇ ਹੋਣ ਦੀ ਸੰਭਾਵਨਾ ਹੈ।