ਹੁਸ਼ਿਆਰਪੁਰ ‘ਚ 8 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ

0
1054

ਹੁਸ਼ਿਆਰਪੁਰ . ਅੱਜ ਕੋਰੋਨਾ ਵਾਇਰਸ ਦੇ ਸ਼ੱਕੀ ਲੱਛਣ ਵਾਲੇ ਵਿਅਕਤੀਆਂ ਦੇ ਲਏ ਗਏ 137 ਸੈਪਲਾਂ ਦੀ ਰਿਪੋਰਟ ਆਉਣ ਨਾਲ ਜ਼ਿਲ੍ਹੇ ਵਿੱਚ 8 ਨਵੇ ਪਾਜ਼ੀਟਿਵ ਆਉਣ ਨਾਲ ਕੁੱਲ ਗਿਣਤੀ 129 ਹੋ ਗਈ ਹੈ। ਨਵੇ ਪਾਜ਼ੀਟਿਵ ਕੇਸ ਟਾਡਾ ਸਿਹਤ ਬਲਾਕ ਦੇ ਪਿੰਡ ਨੰਗਲੀ ਜਲਾਲਪੁਰ ਨਾਲ ਸਬੰਧਿਤ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਦਿੰਦੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 2649 ਹੋ ਗਈ ਹੈ ਤੇ ਲੈਬ ਤੇ ਪ੍ਰਾਪਤ ਰਿਪੋਰਟਾਂ ਅਨੁਸਾਰ 2210 ਨੈਗਟਿਵ 129 ਪਾਜ਼ੀਟਿਵ ਤੇ 281 ਦਾ ਇੰਤਜਾਰ ਹੈ ਤੇ 29 ਸੈਂਪਲ ਇਨਵੈਲਡ ਹੈ।

ਸਿਵਲ ਸਰਜਨ ਨੇ ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਦੇਣਾ ਪਵੇਗਾ। ਜੋ ਮੂੰਹ ਤੇ ਮਾਸਿਕ ਨਾ ਲਗਾਉਣ ਅਤੇ ਪਬਲਿਕ ਥਾਂ ਤੋ ਥੁੱਕਣ ਤੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਸਿਵਲ ਸਰਜਨ ਨੇ ਦੱਸਿਆ ਕਿ ਬੱਸ , ਕਾਰ ਅਤੇ ਦੋਹ ਪਈਆ ਵਾਹਨ ਤੇ ਬਾਹਰ ਨਿਕਲਣ ਤੇ ਸਮਾਜਿਕ ਦੂਰੀ ਪਾਲਣਾ ਨਾ ਕਰਨ ਤੇ ਜੁਰਮਾਨਾ ਹੋਵੇਗਾ। ਘਰ ਵਿੱਚ ਇਕਤਾਂਵਾਸ ਦੀ ਉਲੰਘਣਾ ਕਰਨ ਵਾਲੇ ਵਿਆਕਤੀ ਨੂੰ 2000 ਰੁਪਏ ਦਾ ਜੁਰਮਨਾ ਹੋਵੇਗਾ।