ਜਲੰਧਰ | ਹੁਣ ਤੱਕ ਲੱਖਾਂ-ਕਰੋੜਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੇ ਕੋਰੋਨਾ ਵਾਇਰਸ ਦੇ ਕਾਰਣ ਜਿਲ੍ਹੇ ਵਿੱਚ ਸੋਮਵਾਰ ਨੂੰ ਵੀ 37 ਸਾਲ ਮਹਿਲਾ ਸਹਿਤ 8 ਦੀ ਮੌਤ ਹੋ ਚੁੱਕੀ ਹੈ ਅਤੇ 619 ਕੋਰੋਨਾ ਕੇਸ ਪਾਜੀਟਿਵ ਆਏ ਹਨ।
ਸਹਿਤ ਵਿਭਾਗ ਅਧਿਕਾਰੀ ਡਾ. ਟੀ.ਪੀ. ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਅਲੱਗ-ਅਲੱਗ ਲੈਬ ਤੋਂ ਕੁੱਲ 639 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ ਜਿਨ੍ਹਾਂ ਵਿਚੋਂ 20 ਕੋਰੋਨਾ ਕੇਸ ਦੂਸਰੇ ਜਿਲਿਆਂ ਦੇ ਹਨ।
ਜਿਲਿਆਂ ਵਿਚੋਂ ਪਾਜੀਟਿਵ ਆਉਣ ਵਾਲੇ 619 ਕੋਰੋਨਾ ਕੇਸਾ ਵਿਚੋਂ ਕੁਝ ਛੋਟੇ ਬੱਚੇ ਅਤੇ ਕਈ ਪਰਿਵਾਰਾਂ ਦੇ 3 ਜਾਂ 4 ਮੈਂਬਰ ਸ਼ਾਮਿਲ ਹਨ।
ਇਹ ਕੋਰੋਨਾ ਕੇਸ ਮੋਤਾ ਸਿੰਘ ਨਗਰ, ਗੁਰੂ ਤੇਗ ਬਹਾਦੁਰ ਨਗਰ, ਅਰਬਨ ਅਸਟੇਟ, ਮਾਡਲ ਟਾਊਨ, ਜੇਪੀ ਨਗਰ, ਸੈਂਟਰਲ ਟਾਊਨ, ਜਸਵੰਤ ਨਗਰ, ਸ੍ਰੀ ਗੁਰੂ ਰਵਿਦਾਸ ਨਗਰ, ਆਬਾਦਪੁਰਾ, ਭਾਰਗ ਕੈਂਪ, ਕਿਸ਼ਨਪਾ, ਗੁਰੂ ਨਾਨਕ ਪੁਰਾ, ਪ੍ਰੀਤ ਨਗਰ, ਰੇਲਵੇ ਕਾਲੋਨੀ, ਇੰਡਸਟ੍ਰੀਅਲ ਏਰੀਆ, ਦਿਲਬਾਗ ਨਗਰ, ਰਮਨੀਕ ਐਵਨਿਊ, ਕੋਟ ਕਿਸ਼ਨ ਚੰਦ, ਟਾਂਡਾ ਰੋਡ, ਵਸੰਤ ਵਿਹਾਰ, ਨਵੀਂ ਕਾਲੋਨੀ ਗੋਪਾਲ ਨਗਰ, ਮੁਹੱਲਾ ਕਰਾਰ ਖਾਂ, ਮਾਸਟਰ ਤਾਰਾ ਸਿੰਘ ਨਗਰ, ਗੁਰਜੈਪਾਲ ਨਗਰ, ਸਤ ਕਰਤਾਰ ਨਗਰ, ਅਵਤਾਰ ਨਗਰ, ਤੇਜ ਮੋਹਨ ਨਗਰ ਆਦਿ ਹਨ।
ਜਿਲ੍ਹੇ ਵਿੱਚ ਹੁਣ ਤੱਕ 49236 ਕੋਰੋਨਾ ਪਾਜੀਟਿਵ ਆ ਚੁੱਕੇ ਹਨ ਅਤੇ 1175 ਦੀ ਮੌਤ ਹੋ ਚੁੱਕੀ ਹੈ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।