ਜਲੰਧਰ ਦੇ ਕਰਤਾਰਪੁਰ ‘ਚ ਪਿਸਤੌਲ ਵਿਖਾ ਕੇ ਜਵੈਲਰੀ ਸ਼ੌਪ ‘ਚ ਲੱਖਾਂ ਦੀ ਲੁੱਟ

0
1222

ਜਲੰਧਰ . ਅੱਜ ਦੁਪਹਿਰ ਕਰੀਬ 12 ਵਜੇ ਗੰਗਸਰ ਬਾਜ਼ਾਰ, ਮਾਤਾ ਸ਼ੀਤਲਾ ਮੰਦਰ ਦੇ ਨਜ਼ਦੀਕ ਹਨੀ ਜਵੈਲਰ ਦੀ ਦੁਕਾਨ ਤੋਂ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਲੁੱਟ ਲਈ।

ਦੁਕਾਨ ਮਾਲਕ ਹਨੀ ਵਰਮਾ ਨੇ ਦਸਿਆ ਕਿ 2 ਲੁਟੇਰੇ ਜਿਨ੍ਹਾਂ ਦੇ ਹੱਥਾਂ ਚ ਪਿਸਤੌਲਾਂ ਸਨ, ਨੇ ਆਉਂਦਿਆਂ ਹੀ ਸਭ ਕੁਝ ਉਨ੍ਹਾਂ ਹਵਾਲੇ ਕਰਨ ਲਈ ਆਖਿਆ। ਮੈਂ ਮੁਕਬਲਾ ਕੀਤਾ ਪਰ ਪਿਸਤੌਲ ਦਾ ਡਰ ਵਿਖਾ ਕੇ ਉਹ ਮੇਰੇ ਗੱਲ ‘ਚ ਪਾਈ ਚੇਨ, ਬਰੈਸਲੇਟ, ਕੜਾ ਕੀਮਤ 5,6 ਲੱਖ ਰੁਪਏ ਅਤੇ ਜੇਬ ਚੋਂ 50 ਹਜਾਰ ਦੀ ਨਗਦੀ ਲੁੱਟ ਲੈ ਗਏ।

ਦੁਕਾਨ ‘ਚ ਪਏ ਗਹਿਣੇ ਬਚ ਗਏ। ਲੁਟੇਰਿਆਂ ਦੀ ਲੁੱਟ ਦੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਮੌਕੇ ‘ਤੇ ਡੀਐਸਪੀ ਪਰਮਿੰਦਰ ਸਿੰਘ, ਐਸਐਚਓ ਸਿਕੰਦਰ ਸਿੰਘ ਫੋਰਸ ਨਾਲ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਸੀ।