ਲੁਧਿਆਣਾ ਯਾਰਡ ‘ਚ ਵਿਕਾਸ ਕਾਰਜ ਹੋਣ ਕਾਰਨ ਹਰਿਆਣਾ ਤੋਂ ਚਲਣ ਵਾਲੀਆਂ 4 ਟਰੇਨਾਂ ਡੇਢ ਮਹੀਨੇ ਲਈ ਰੱਦ, ਵੇਖੋ ਲਿਸਟ

0
213

ਲੁਧਿਆਣਾ, 13 ਨਵੰਬਰ | ਪੰਜਾਬ ਦੇ ਲੁਧਿਆਣਾ ਯਾਰਡ ਵਿਚ ਪਲੇਟਫਾਰਮ ਨੰਬਰ 6-7 ‘ਤੇ ਮੁੜ ਵਿਕਾਸ ਦੇ ਕੰਮ ਕਾਰਨ 15 ਨਵੰਬਰ ਤੋਂ 31 ਦਸੰਬਰ ਤੱਕ ਰੇਲ ਆਵਾਜਾਈ ਵਿਚ ਵਿਘਨ ਰਹੇਗਾ, ਜਿਸ ਕਾਰਨ ਉੱਤਰੀ ਰੇਲਵੇ ਨੇ ਹਰਿਆਣਾ ਵਿੱਚੋਂ ਲੰਘਣ ਵਾਲੀਆਂ ਚਾਰ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਵਿਚ ਹਿਸਾਰ-ਲੁਧਿਆਣਾ ਅਤੇ ਚੁਰੂ-ਲੁਧਿਆਣਾ ਰੇਲ ਗੱਡੀਆਂ ਸ਼ਾਮਲ ਹਨ।

ਉੱਤਰ-ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਮੁਤਾਬਕ ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਇਨ੍ਹਾਂ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਰੱਦ ਕੀਤੀਆਂ ਰੇਲ ਸੇਵਾਵਾਂ (ਸ਼ੁਰੂ ਹੋਣ ਵਾਲੇ ਸਟੇਸ਼ਨ ਤੋਂ)

1. ਟਰੇਨ ਨੰਬਰ 04743, ਹਿਸਾਰ-ਲੁਧਿਆਣਾ ਟਰੇਨ 15 ਨਵੰਬਰ ਤੋਂ 31 ਦਸੰਬਰ ਤੱਕ ਰੱਦ ਰਹੇਗੀ।
2. ਟਰੇਨ ਨੰਬਰ 04744, ਲੁਧਿਆਣਾ-ਚਰੂ ਰੇਲਗੱਡੀ 15 ਨਵੰਬਰ ਤੋਂ 31 ਦਸੰਬਰ ਤੱਕ ਰੱਦ ਰਹੇਗੀ।
3. ਟਰੇਨ ਨੰਬਰ 04745, ਚੁਰੂ-ਲੁਧਿਆਣਾ ਟਰੇਨ 15 ਨਵੰਬਰ ਤੋਂ 31 ਦਸੰਬਰ ਤੱਕ ਰੱਦ ਰਹੇਗੀ।
4. ਟਰੇਨ ਨੰਬਰ 04746, ਲੁਧਿਆਣਾ-ਹਿਸਾਰ ਟਰੇਨ 15 ਨਵੰਬਰ ਤੋਂ 31 ਦਸੰਬਰ ਤੱਕ ਰੱਦ ਰਹੇਗੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)