ਮਾਨਸਾ ‘ਚ RSG ਸੰਸਥਾ ਬਣਾ 350 ਕੁੜੀਆਂ ਨਾਲ ਮਾਰੀ ਠੱਗੀ, ਵਾਅਦਾ ਕਰ ਫਸਾਇਆ ਜਾਲ ‘ਚ

0
1479

ਮਾਨਸਾ | RSG ਸੰਸਥਾ ਬਣਾ ਕੇ 350 ਕੁੜੀਆਂ ਨਾਲ ਠੱਗੀ ਮਾਰਨ ਦੇ ਮਾਮਲੇ ‘ਚ 2 ਔਰਤਾਂ ਸਮੇਤ 3 ਖ਼ਿਲਾਫ਼ ਥਾਣਾ ਬਰੇਟਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਮੁਦੈਲਾ ਸੰਦੀਪ ਕੌਰ ਪੁੱਤਰੀ ਸੱਤਪਾਲ ਸਿੰਘ ਵਾਸੀ ਖੱਤਰੀਵਾਲਾ, ਪਰਮਜੀਤ ਕੌਰ ਪਤਨੀ ਭਗਵੰਤ ਸਿੰਘ ਵਾਸੀ ਬੁਢਲਾਡਾ, ਸੁਖਪਾਲ ਕੌਰ ਪਤਨੀ ਸਾਧਾ ਸਿੰਘ ਵਾਸੀ ਬਹਾਦਰਪੁਰ ਨੇ ਪੁਲਿਸ ਨੂੰ ਇੱਕ ਦਰਖਾਸਤ RSG ਸੰਸਥਾ ਦੇ ਮੁਖੀ ਰਾਜਵਿੰਦਰ ਸਿੰਘ ਤੇ ਹੋਰਾਂ ਖ਼ਿਲਾਫ਼ 350 ਕੁੜੀਆਂ ਨਾਲ ਠੱਗੀ ਮਾਰਨ ਦੇ ਸਬੰਧ ‘ਚ ਥਾਣਾ ਬਰੇਟਾ ‘ਚ ਦਿੱਤੀ ਸੀ।

ਇਸ ਦਰਖਾਸਤ ’ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਰਕਾਰੀ ਸਕੂਲ ਲੜਕੇ ਦੇ ਕੋਲ RSG ਦੇ ਨਾਂ ’ਤੇ ਬਿਊਟੀ ਪਾਰਲਰ ਦੀ ਸੰਸਥਾ ਖੋਲ੍ਹੀ ਗਈ ਸੀ। ਰਾਜਵਿੰਦਰ ਸਿੰਘ, ਹੁਸਨਪ੍ਰੀਤ ਕੌਰ ਤੇ ਸਿੰਮੀ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਬਰੇਟਾ ਨੇ ਸੰਸਥਾ ‘ਚ ਲੜਕੀਆਂ ਨੂੰ ਗਰੁੱਪ ਬਣਾ ਕੇ ਸਕੂਟਰੀ ਐਕਟਿਵਾ ਫ਼ਰੀ ਦੇਣ ਦਾ ਵਾਅਦਾ ਕੀਤਾ ਸੀ। ਜਿਸ ‘ਚ ਕਿਹਾ ਸੀ ਕਿ ਸਕੂਟਰੀਆਂ ਦੀਆਂ ਕਿਸ਼ਤਾਂ ਕੰਪਨੀ ਖੁਦ ਭਰੇਗੀ ਤੇ ਲੜਕੀਆਂ ਤੋਂ ਹਰ ਮਹੀਨੇ 2 ਹਜ਼ਾਰ ਰੁਪਏ ਅਧਾਰ ਕਾਰਡ, ਪੈੱਨ ਕਾਰਡ ਤੇ ਚੈੱਕ ਲਏ ਸੀ। ਇਨ੍ਹਾਂ ਨੇ ਮਿਲੀਭੁਗਤ ਕਰ ਕੇ ਧੋਖੇ ਨਾਲ ਦਰਖਾਸਤੀਆਂ ਦੇ ਨਾਂ ’ਤੇ ਲੋਨ ਲਿਆ ਹੈ।

ਏਐਸਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਕਥਿੱਤ ਦੋਸ਼ੀ ਰਾਜਵਿੰਦਰ ਸਿੰਘ, ਪਤਨੀ ਹੁਸਨਪ੍ਰੀਤ ਕੌਰ ਵਾਸੀ ਬਠਿੰਡਾ ਤੇ ਸਿੰਮੀ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਬਰੇਟਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।