ਲੁਧਿਆਣਾ ‘ਚ ਕੋਰੋਨਾ ਦੇ 16 ਨਵੇਂ ਕੇਸ, ਛਾਉਣੀ ਮੁਹੱਲਾ ਕੰਟੇਂਨਮੈਂਟ ਜ਼ੋਨ ਬਣਿਆ; ਪੂਰੀ ਤਰ੍ਹਾਂ ਸੀਲ

0
1502

ਲੁਧਿਆਣਾ . ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 16 ਹੋਰ ਮਾਮਲੇ ਸਾਹਮਣੇ ਆਏ ਹਨ। ਮਰੀਜ਼ਾਂ ਵਿੱਚੋਂ 5 ਮਰੀਜ਼ ਛਾਉਣੀ ਮੁਹੱਲਾ ਨਾਲ, 3 ਮਾਡਲ ਟਾਊਨ ਐਕਸਟੈਨਸ਼ਨ ਨਾਲ, 4 ਖੰਨਾ ਨਾਲ, 2 ਮਾਧੋਪੁਰੀ ਨਾਲ, 1 ਇਸਲਾਮਗੰਜ ਨਾਲ ਸੰਬੰਧਤ ਹਨ। ਇੱਕ ਮਰੀਜ਼ ਦਿੱਲੀ ਨਾਲ ਸੰਬੰਧਤ ਹੈ।

ਡੀਸੀ ਨੇ ਦੱਸਿਆ ਕਿ ਕਿਉਂਕਿ ਇਕੱਲੇ ਛਾਉਣੀ ਮੁਹੱਲੇ ਵਿੱਚੋਂ ਹੀ ਹੁਣ ਤੱਕ 15 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਤਾਂ ਇਸ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਜਿਸ ਨਾਲ ਇਸ ਇਲਾਕੇ ਵਿੱਚ ਕਰਫਿਊ/ਲੌਕਡਾਊਨ ਵਰਗੀ ਸਥਿਤੀ ਬਣਾ ਕੇ ਰੱਖੀ ਜਾਵੇਗੀ। ਇਸ ਖੇਤਰ ਵਿੱਚੋਂ ਨਾ ਹੀ ਕਿਸੇ ਵਿਅਕਤੀ ਨੂੰ ਬਾਹਰ ਜਾਣ ਅਤੇ ਨਾ ਹੀ ਅੰਦਰ ਆਉਣ ਦੀ ਆਗਿਆ ਹੋਵੇਗੀ। ਇਸ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਵਿੱਚ ਸਿਰਫ਼ ਘਰੇਲੂ ਅਤੇ ਜ਼ਰੂਰੀ ਸੇਵਾਵਾਂ ਹੀ ਚਾਲੂ ਰੱਖੀਆਂ ਜਾਣਗੀਆਂ।