ਜਲੰਧਰ ‘ਚ ਕੋਰੋਨਾ ਦੇ 108 ਨਵੇਂ ਕੇਸ, ਸੱਤ ਸਕੂਲਾਂ ਦੇ 30 ਸਟੂਡੈਂਟਸ ਅਤੇ 5 ਟੀਚਰ ਵੀ ਹੋਏ ਪਾਜ਼ੀਟਿਵ

0
594

ਜਲੰਧਰ | ਸੂਬਾ ਸਰਕਾਰ ਵੱਲੋਂ ਟੈਸਟ ਵਧਾਏ ਜਾਣ ਤੋਂ ਬਾਅਦ ਜ਼ਿਲੇ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ ਵੀ ਵੱਧਦੀ ਹੀ ਜਾ ਰਹੀ ਹੈ। ਕਰੀਬ ਤਿੰਨ ਮਹੀਨਿਆਂ ਬਾਅਦ ਇੱਕ ਦਿਨ ਵਿੱਚ 108 ਕੋਰੋਨਾ ਕੇਸ ਸਾਹਮਣੇ ਆਏ ਹਨ। ਐਤਵਾਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਲੈਬਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਿਕ 108 ਲੋਕ ਪਾਜੀਟਿਵ ਆਏ। ਇਨ੍ਹਾਂ ਵਿੱਚ 30 ਸਟੂਡੈਂਟ ਅਤੇ 5 ਟੀਚਰ ਸ਼ਾਮਿਲ ਹਨ।

ਕਿਸ ਸਕੂਲ ਦੇ ਕਿੰਨੇ ਪਾਜੀਟਿਵ

  • ਕਪੂਰਥਲਾ ਰੋਡ ਦੇ ਮੈਰੀਟੋਰੀਅਸ ਸਕੂਲ 12 ਸਟੂਡੈਂਟਸ
  • ਕਾਨਾ ਢੇਸੀਆਂ ਦੇ ਸਰਕਾਰੀ ਸਕੂਲ ਤੋਂ 9 ਸਟੂਡੈਂਟ
  • ਬਸਤੀ ਸ਼ੇਖ ਦੇ ਸਰਕਾਰੀ ਸਕੂਲ ਤੋਂ 3
  • ਚੌਗਿਟ੍ਟੀ ਦੇ ਸਰਕਾਰੀ ਸਕੂਲ ਤੋਂ 2
  • ਭੋਗਪੁਰ ਦੇ ਸਰਕਾਰੀ ਸਕੂਲ ਤੋਂ 2 ਸਟੂਡੈਂਟ ਅਤੇ 1 ਟੀਚਰ
  • ਫਿਲੌਰ ਦੇ ਸਰਕਾਰੀ ਸਕੂਲ ਦਾ 1 ਸਟਾਫ ਮੈਂਬਰ ਅਤੇ 2 ਸਟੂਡੈਂਟ
  • ਸੇਂਟ ਜੋਸਫ ਸਕੂਲ ਦੇ 2 ਸਟਾਫ ਮੈਂਬਰ

ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚੋਂ ਪਿੰਡ ਧਨਾਲ ਕਲਾਂ, ਬੜਿੰਗ ਦੀ ਐਮਐਸ ਕਾਲੋਨੀ, ਭਾਰਗੋ ਕੈਂਪ, ਅਸ਼ੋਕ ਨਗਰ, ਮਾਡਲ ਹਾਊਸ, ਆਰਯਾ ਨਗਰ, ਗੁਲਾਬ ਦੇਵੀ ਰੋਡ, ਨੂਰਮਹਿਲ, ਜੰਡੂਸਿੰਘਾ, ਰੋਜ਼ ਪਾਰਕ, ਕਰਤਾਰ ਨਗਰ, ਵਿਕਾਸ ਨਗਰ ਸ਼ਾਹਕੋਟ, ਸਿਲਵਰ ਰੈਜੀਡੈਂਸੀ, ਹਰਗੋਬਿੰਦ ਨਗਰ ਤੋਂ ਮਰੀਜ਼ ਆਏ ਹਨ।

ਮਕਸੂਦਾਂ ਦੀ ਗੁਰੂ ਰਵਿਦਾਸ ਕਲੋਨੀ ਨੂੰ ਮਾਈਕ੍ਰੋ ਕਨਟੇਨਮੈਂਟ ਜੋਨ ਬਣਾ ਦਿੱਤਾ ਗਿਆ ਹੈ। ਐਤਵਾਰ ਨੂੰ ਇੱਥੇ 3 ਕੋਰੋਨਾ ਕੇਸ ਆਏ ਸਨ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਕੋਰੋਨਾ ਕੇਸ ਆ ਚੁੱਕੇ ਹਨ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲhttps://t.me/Jalandharbulletin