ਵੈਬ ਸੀਰੀਜ਼ ਦਾ ਵੀ ਵੱਖਰਾ ਪ੍ਰਭਾਵ ਹੈ

0
19056

ਸਾਨੂੰ ਲਗਦਾ ਹੈ ਕਿ ਅਸੀਂ ਅਸੀਂ ਬਹੁਤ ਸੇਫ ਹਾਂ, ਸਾਡੀ ਪ੍ਰਾਇਵੇਸੀ ਬਾਰੇ ਕਿਸੇ ਨੂੰ ਨਹੀਂ ਪਤਾ, ਤਾਂ ਹੀ ਅਸੀ ਫੋਨ ਨੂੰ lock ਲਾ ਕੇ ਰੱਖਦੇ ਆ, ਜਿਸ ਨਾਲ ਸਾਡੀ ਰੋਜ਼ਾਨਾ ਦੀ ਜਿੰਦਗੀ ਜੁੜੀ ਹੋਈ ਹੈ , ਪਰ ਇਹ ਸਾਡਾ ਵਹਿਮ ਹੈ , ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਆਪਣੇ ਬਾਰੇ ਸਾਰਾ ਕੁੱਝ ਦਸਦੇ ਰਹਿੰਦੇ ਹਾਂ ਪਰ ਉਹ ਸਾਡੇ ਤੇ ਨਿਗ੍ਹਾ ਰੱਖਦੇ ਨੇ
ਸ਼ਾਇਦ ਇਹ ਬਹੁਤਿਆਂ ਨਾਲ ਹੋਇਆ ਹੋਣਾ ਕਿ ਸਾਡੇ ਬੈਂਕ ਅਕਾਊਂਟ ਚੋ ਪੈਸੇ ਚੋਰੀ ਹੋ ਗਏ ਹੋਣ, ਇਹ ਵੀ ਸਾਰੀ ਇਸ ਦੀ ਮਿਹਰਬਾਨੀ ਹੈ, ਸਾਡੇ ਫ਼ੋਨ ਨੰਬਰ, ਐਪਸ ਸਾਡੇ ਬੈਂਕ ਅਕਾਉਂਟ ਨਾਲ ਜੁੜੇ ਹੁੰਦੇ ਹਨ । ਜਮਤਾਰਾ ਵੀ ਬੱਸ ਇਹੀ ਕਹਾਣੀ ਹੈ । phishing ਕਰਕੇ ਲੋਕਾਂ ਦਾ ਪੈਸਾ ਲੁੱਟਿਆ ਜਾਂਦਾ ਹੈ । ਪਰ ਇੱਕ ਸਵਾਲ ਇਹ ਉਠਦਾ ਹੈ ਕਿ ਉਹ phishing ਕਰਨਾ ਕਿਥੋਂ ਸਿਖਦੇ ਹਨ, ਸ਼ਾਇਦ ਹਾਲਾਤ ,ਫਿਰ ਇਸ ਲਈ ਸਾਡਾ ਸਮਾਜ ਜੁੰਮੇਵਾਰ ਹੈ ਜਾ ਸਰਕਾਰਾਂ, ਕਿਉਂਕਿ ਕਿਵੇ ਇੰਨੇ ਘੱਟ ਪੜ੍ਹੇ ਲਿਖੇ ਬਚੇ ਜੋ 18 ਸਾਲ ਤੋਂ ਵੀ ਘੱਟ ਨੇ, ਜਿੱਥੇ ਸਕੂਲ ਦੀ ਵੀ ਕੋਈ ਸੁਵਧਾ ਨਹੀਂ, ਬੱਸ ਨੋਰਮਾਲ ਘਰਾਂ ਦੇ ਬੱਚੇ ਨੇ, ਓਹਨਾ ਕੋਲ ਕੋਈ ਵੱਡੀ ਨੈੱਟ ਸਰਵਿਸ ਵੀ ਨਹੀਂ, ਸਿਰਫ ਫੋਨ ਕਾਲ ਰਾਹੀਂ ਲੋਕਾਂ ਦਾ ਪੈਸਾ ਚੋਰੀ ਕਰਦੇ ਹਨ, ਜਿਹੜੇ educated ਲੋਕ ਜਿਵੇ ਟੀਚਰ, ਜੱਜ ਆਦਿ ਨੂੰ ਵੀ ਉੱਲੂ ਬਣਾ ਦਿੰਦੇ ਨੇ, ਇੰਨੇ ਮਾਸਟਰ ਮਾਈਂਡ ਬਚੇ ਨੇ ਕਿਸੇ ਨੂੰ ਪਤਾ ਨਹੀਂ ਲਗਨ ਦਿੰਦੇ , ਗਿਰਫ਼ਤਾਰ ਹੋਣ ਤੋਂ ਬਾਅਦ ਉਹ ਜੇਲ ਚੋ ਛੁੱਟ ਜਾਂਦੇ ਨੇ ਕਿਉਂਕਿ ਉਹ minor ਹੁੰਦੇ ਨੇ , ਪਰ ਇਹ ਕਾਫੀ ਵੱਡਾ ਜੁਰਮ ਹੈ ਪਰ ਕੋਈ ਖਾਸ ਕ਼ਾਨੂਨ ਨਹੀਂ । ਜੇ ਇਸਨੂੰ ਅੰਤਰਰਾਸ਼ਟਰੀ ਪੱਧਰ ਤੇ ਸੋਚਿਆ ਜਾਵੇ ਤਾਂ ਇਹ ਬਹੁਤ ਵੱਡਾ ਜੁਰਮ ਹੈ ।

ਅਦਾਕਾਰੀ ਦੇ ਪੱਖ ਤੋਂ ਜੇ ਗੱਲ ਕਰੀਏ ਸਾਰੇ ਪਾਤਰ ਬੜੇ ਸੁਹਜ ਹਨ , ਤੁਹਾਨੂੰ ਨਾਲ ਲੈ ਕੇ ਚਲਦੇ ਨੇ। ਸਾਡੀ ਖੁਸ਼ਕਿਸਮਤੀ ਹੈ ਕਿ ਸਾਡਾ ਸਿਨਮਾ ਬਹੁਤ ਬਹੁਤ ਕੁਝ ਨਵਾਂ ਕਰ ਰਿਹਾ ਹੈ । ਬਹੁਤ ਮਿਹਨਤ ਕੀਤੀ ਜਾ ਰਹੀ ਹੈ । ਕਿੰਨਾ ਕੰਮ ਕੀਤਾ ਜਾਂਦਾ ਹੈ ਉਹਨਾਂ ਦੀ ਬੌਡੀ language ਤੇ, ਓਹਨਾ ਦੇ ਪਹਿਰਾਵੇ ਤੇ ਉਹਨਾਂ ਦੀ ਭਾਸ਼ਾ ਤੇ , ਕੈਮਰਾ ਓਹਨਾ ਦੀ ਹੋਣੀ ਨੂੰ ਹਰ ਪੱਖ ਤੋਂ ਕਿਵੇਂ ਸਾਡੇ ਤੱਕ ਪੇਸ਼ ਕਰਦਾ ਹੈ । ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਜੋ ਬੁਰਾ ਕੱਮ ਕਰਦਾ ਹੈ ਉਸਦਾ ਅੰਤ ਮਾੜਾ ਹੁੰਦਾ ਹੈ ,ਕਹਾਣੀ ਵਿੱਚ ਸੱਚ ਹੈ ਪਰ ਫਿਰ ਵੀ ਪਾਤਰ ਮਾੜੇ ਨਹੀਂ ਲਗਦੇ, ਕਿਉਂਕਿ ਹਰੇਕ ਬੰਦੇ ਦੇ ਚੰਗੇ ਮਾੜੇ ਦੋਨੋ ਪੱਖ ਹੁੰਦੇ ਹਨ ।