ਯੂਪੀ ‘ਚ ਹਾਈ ਐਲਰਟ, ਇੰਟਰਨੈਟ ‘ਤੇ ਪਾਬੰਦੀ

0
773

ਲਖਨਊ . ਨਾਗਰਿਕਤਾ ਸੋਧ ਕਾਨੂੰਨ ਦੇ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਯੂਪੀ ‘ਚ ਹਾਈ ਐਲਰਟ ਦਾ ਐਲਾਨ ਕੀਤਾ ਗਿਆ ਹੈ। 27 ਦਸੰਬਰ ਨੂੰ ਜੁੰਮੇ ਦੀ ਨਮਾਜ਼ ਦੌਰਾਨ ਸਖਤ ਪਹਿਰੇ ਰੱਖਣ ਦੀ ਗੱਲ ਆਖੀ ਗਈ ਹੈ। ਡੀਜੀਪੀ ਨੇ ਹੁਕਮ ਦਿੱਤੇ ਹਨ ਕਿ ਪੀਏਸੀ ਅਤੇ ਆਰਏਐਫ ਤਾਇਨਾਤ ਕੀਤੀ ਜਾਵੇ। ਥਾਣਿਆਂ ‘ਚ ਆਉਟਰੀਚ ਪ੍ਰੋਗਰਾਮ ਕਰਵਾ ਕੇ ਅਮਨ-ਸ਼ਾਂਤੀ ਕਮੇਟੀ ਦੀਆਂ ਬੈਠਕਾਂ ਕਰਵਾਉਣ ਦੇ ਹੁਕਮ ਹਨ। ਆਗਰਾ, ਫਿਰੋਜ਼ਾਬਾਦ, ਅਲੀਗੜ, ਸੰਭਲ, ਮੁਰਾਦਾਬਾਦ, ਮੇਰਠ, ਮੁਜੱਫਰਨਗਰ, ਸਹਾਰਪੁਰ, ਸ਼ਾਮਲੀ, ਬਿਜਨੌਰ ਅਤੇ ਬੁਲੰਦਸ਼ਹਿਰ ‘ਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ

  • ਪੁਲਿਸ ਦੀ ਸਖਤੀ
  • 327 ਤੋਂ ਵੱਧ ਪ੍ਰਦਰਸ਼ਨਕਾਰੀਆਂ ‘ਤੇ ਕੇਸ ਦਰਜ ਹੋ ਚੁੱਕੇ ਹਨ
  • 55 ਅਰੋਪੀਆਂ ਨੂੰ ਅਮਰੋਹਾ ‘ਚ ਨੋਟਿਸ ਜਾਰੀ ਕੀਤਾ ਗਿਆ ਹੈ
  • 43 ਲੋਕ ਜਿਹੜੇ ਬਿਜਨੌਰ ਦੇ ਹਨ, ਨੋਟਿਸ ਕੀਤੇ ਗਏ ਹਨ
  • 17 ਲੱਖ ਦੇ ਨੁਕਸਾਨ ਦੀ ਰਿਕਵਰੀ ਲਈ 28 ਨੂੰ ਨੋਟਿਸ ਭੇਜਿਆ
  • 1113 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਐ
  • ਲਖਨਊ ‘ਚ 19 ਦਸੰਬਰ ਨੂੰ ਸੀਏਏ ਦੇ ਵਿਰੋਧ ‘ਚ ਹਿੰਸਾ ਤੋਂ ਬਾਅਦ 20 ਦਸੰਬਰ ਨੂੰ ਕਾਨਪੁਰ, ਮੇਰਠ, ਗਾਜ਼ੀਆਬਾਦ, ਗੋਰਖਪੁਰ, ਅਮਰੋਹਾ ਆਦਿ 15 ਜਿਲਿਆਂ ‘ਚ ਹਿੰਸਾ ਭੜਕ ਗਈ ਸੀ।

ਮੇਰਠ ਦੇ ਡੀਆਈਜੀ ਦਫਤਰ ‘ਚ ਸੋਸ਼ਲ ਮੀਡੀਆ ਲੈਬ ਬਣਾਈ ਗਈ ਹੈ। ਇੱਥੋਂ ਪੁਲਿਸ ਸਾਰੇ ਜ਼ਿਲਿਆਂ ਦੇ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖੀ ਜਾ ਰਹੀ ਹੈ।


ਡੀਜੀਪੀ ਓਪੀ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਪ੍ਰਦਰਸ਼ਨਕਾਰੀਆਂ ‘ਤੇ ਦਰਜ ਮੁਕੱਦਿਆਂ ਦੀ ਜਲਦ ਤੋਂ ਜਲਦ ਅਤੇ ਸਹੀ ਜਾਂਚ ਕੀਤੀ ਜਾਵੇ। ਗ੍ਰਿਫਤਾਰੀ ਵੇਲੇ ਕਿਸੇ ਨੂੰ ਕੁੱਟਿਆ ਨਾ ਜਾਵੇ। ਜਿਸ-ਜਿਸ ਜਿਲੇ ‘ਚ ਮੌਤਾਂ ਹੋਈਆਂ ਹਨ ਉੱਥੇ ਐਸਐਸਪੀ ਆਪ ਜਾ ਕੇ ਜਾਂਚ ਕਰਨ।