ਫ਼ਿਰੋਜ਼ਪੁਰ ਕੇਂਦਰੀ ਜੇਲ ‘ਚ ਛਾਪਾ: ਆਈਫੋਨ ਸਮੇਤ 12 ਮੋਬਾਈਲ, 326 ਨਸ਼ੀਲੇ ਕੈਪਸੂਲ ਬਰਾਮਦ

0
1136

ਫਿਰੋੇਜ਼ਪੁਰ, 3 ਜਨਵਰੀ, ਕੇਂਦਰੀ ਜੇਲ ਫਿਰੋਜ਼ਪੁਰ ਅੰਦਰੋਂ ਤਲਾਸ਼ੀ ਦੌਰਾਨ 11 ਮੋਬਾਇਲ ਫੋਨ ਬਰਾਮਦ ਹੋਏ ਹਨ। ਜੇਲ ਅਧਿਕਾਰੀਆਂ ਵਲੋਂ ਜੇਲ ਦੀ ਤਲਾਸ਼ੀ ਦੌਰਾਨ ਬਲਾਕ ਨੰਬਰ 1 ਬੈਰਕ ਨੰਬਰ 4 ਵਿਚੋਂ 4 ਮੋਬਾਈਲ ਫੋਨ ਕੀਪੈਡ, 1 ਆਈ ਫੋਨ ਮੋਬਾਈਲ, 6 ਟੱਚ  ਸਕਰੀਨ ਮੋਬਾਈਲ, 4 ਡਾਟਾ ਕੇਬਲ, 4 ਚਾਰਜਰ, 326 ਨਸ਼ੀਲੇ ਕੈਪਸਲ, 8 ਜਰਦੇ ਦੀਆਂ ਪੁੜੀਆਂ ਜੇਲ ਅੰਦਰੋਂ ਬਰਾਮਦ ਹੋਈਆਂ ਹਨ। ਥਾਣਾ ਸਿਟੀ ਵਿਚ ਕੈਦੀ ਗੁਰਵਿੰਦਰ ਸਿੰਘ ਅਤੇ ਹੋਰ ਨਾਮਾਲੂਮ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਦਿਤਾ ਗਿਆ ਹੈ।

ਪਹਿਲੇ ਮਾਮਲੇ ‘ਚ ਸਹਾਇਕ ਜੇਲ ਸੁਪਰਡੈਂਟ ਸੁਖਜਿੰਦਰ ਸਿੰਘ ਨੇ ਦਸਿਆ ਹੈ ਕਿ ਜਦੋਂ ਉਨ੍ਹਾਂ ਨੇ ਅਪਣੇ ਸਾਥੀ ਮੁਲਾਜ਼ਮਾਂ ਦੇ ਨਾਲ ਬਲਾਕ ਨੰਬਰ 1 ਦੀ ਬੈਰਕ ਨੰਬਰ 4 ਦੀ ਤਲਾਸ਼ੀ ਲਈ ਤਾਂ ਲਾਵਾਰਿਸ ਹਾਲਤ ‘ਚ ਚਾਬੀਆਂ ਸਮੇਤ 3 ਮੋਬਾਈਲ ਫ਼ੋਨ ਅਤੇ 346 ਨਸ਼ੀਲੇ ਕੈਪਸੂਲ ਬਰਾਮਦ ਹੋਏ |

ਦੂਜੇ ਮਾਮਲੇ ਵਿਚ ਸਹਾਇਕ ਜੇਲ ਸੁਪਰਡੈਂਟ ਸਰਵਜੀਤ ਸਿੰਘ ਨੇ ਦਸਿਆ ਹੈ ਕਿ ਸਾਥੀ ਮੁਲਾਜ਼ਮਾਂ ਸਮੇਤ ਬਲਾਕ ਨੰਬਰ 1 ਦੀ ਬੈਰਕ ਨੰਬਰ 4 ਦੀ ਤਲਾਸ਼ੀ ਦੌਰਾਨ ਕੈਦੀ ਗੁਰਵਿੰਦਰ ਸਿੰਘ ਕੋਲੋਂ ਇਕ ਮੋਬਾਈਲ ਫ਼ੋਨ ਅਤੇ ਇਕ ਟੱਚ ਸਕਰੀਨ ਮੋਬਾਈਲ ਫ਼ੋਨ ਲਾਵਾਰਸ ਹਾਲਤ ਵਿਚ ਬਰਾਮਦ ਹੋਇਆ ਹੈ।

ਬੈਰਕ ਦੇ ਬਾਹਰ ਪਏ ਟੋਏ ਵਿਚੋਂ ਇਕ ਆਈਫੋਨ, 4 ਟੱਚ ਸਕਰੀਨ ਮੋਬਾਈਲ ਫੋਨ, 4 ਚਾਰਜਰ ਵੀਵੋ, 4 ਡਾਟਾ ਕੇਬਲ, 1 ਮੋਬਾਈਲ ਕੀਪੈਡ ਅਤੇ 8 ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ। ਫ਼ਿਰੋਜ਼ਪੁਰ ਸਿਟੀ ਪੁਲਿਸ ਸਟੇਸ਼ਨ ਦੇ ਸਹਾਇਕ ਐਸ.ਐਚ.ਓ. ਗੁਰਮੇਲ ਸਿੰਘ ਅਨੁਸਾਰ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।