ਜੈਪੁਰ ‘ਚ ਮਹਿਲਾ ਟੀਚਰ ਨੂੰ ਪੈਟਰੋਲ ਪਾ ਕੇ ਜ਼ਿੰਦਾ ਸਾੜਿਆ, ਭੱਜਣ ਦੀ ਥਾਂ ਬਦਮਾਸ਼ ਬਣਾਉਂਦੇ ਰਹੇ ਵੀਡੀਓ, ਵੀਡੀਓ ਵਾਇਰਲ ਹੋਣ ਪਿੱਛੋਂ ਹੋਇਆ ਖੁਲਾਸਾ

0
5234

ਰਾਜਸਥਾਨ | ਜੈਪੁਰ ਜ਼ਿਲ੍ਹੇ ਦੇ ਰਾਏਸਰ ਪਿੰਡ ਵਿੱਚ ਬਦਮਾਸ਼ਾਂ ਨੇ ਇੱਕ ਮਹਿਲਾ ਅਧਿਆਪਕਾ ਨੂੰ ਜ਼ਿੰਦਾ ਸਾੜ ਦਿੱਤਾ। ਕਰੀਬ ਸੱਤ ਦਿਨ ਪਹਿਲਾਂ ਵਾਪਰੀ ਇਸ ਘਟਨਾ ਦਾ ਵੀਡੀਓ ਬੁੱਧਵਾਰ ਨੂੰ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਇਆ ਸੀ। ਮਹਿਲਾ ਟੀਚਰ ਮੁਲਜ਼ਮ ਤੋਂ ਇੱਕ ਸਾਲ ਪਹਿਲਾਂ ਉਧਾਰ ਦਿੱਤੇ ਪੈਸਿਆਂ ਦੀ ਮੰਗ ਕਰ ਰਹੀ ਸੀ। ਮੁਲਜ਼ਮਾਂ ਨੇ ਪੈਟਰੋਲ ਪਾ ਕੇ ਟੀਚਰ ਨੂੰ ਅੱਗ ਲਾ ਦਿੱਤੀ। ਬੁਰੀ ਤਰ੍ਹਾਂ ਝੁਲਸ ਗਈ ਮਹਿਲਾ ਅਧਿਆਪਕ ਨੇ ਮੰਗਲਵਾਰ ਦੇਰ ਰਾਤ ਐਸਐਮਐਸ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਜਾਣਕਾਰੀ ਮੁਤਾਬਕ ਇਹ ਘਟਨਾ 10 ਅਗਸਤ ਦੀ ਹੈ। ਰੇਗਰ ਕਲੋਨੀ ਸਥਿਤ ਵੀਨਾ ਮੈਮੋਰੀਅਲ ਸਕੂਲ ਵਿੱਚ ਪੜ੍ਹਾਉਂਦੀ ਅਨੀਤਾ ਰੇਗਰ (32) ਆਪਣੇ ਲੜਕੇ ਰਾਜਵੀਰ (6) ਨਾਲ ਸਕੂਲ ਜਾ ਰਹੀ ਸੀ। ਇਸ ਦੌਰਾਨ ਅੱਧੀ ਦਰਜਨ ਬਦਮਾਸ਼ਾਂ ਨੇ ਅਨੀਤਾ ਨੂੰ ਘੇਰ ਕੇ ਹਮਲਾ ਕਰ ਦਿੱਤਾ। ਅਨੀਤਾ ਆਪਣੇ ਆਪ ਨੂੰ ਬਚਾਉਣ ਲਈ ਨੇੜੇ ਹੀ ਕਾਲੂਰਾਮ ਦੇ ਘਰ ਵਿੱਚ ਦਾਖਲ ਹੋ ਗਈ। ਇਸ ਦੌਰਾਨ ਉਸ ਨੇ 100 ਨੰਬਰ ’ਤੇ ਫੋਨ ਕੀਤਾ। ਪੁਲਿਸ ਮੌਕੇ ’ਤੇ ਨਹੀਂ ਪੁੱਜੀ। ਬਦਮਾਸ਼ਾਂ ਨੇ ਅਨੀਤਾ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।ਅਨੀਤਾ ਚੀਕਦੀ ਰਹੀ ਪਰ ਬਦਮਾਸ਼ ਖੁਦ ਘਟਨਾ ਦੀ ਵੀਡੀਓ ਬਣਾਉਂਦੇ ਰਹੇ।
ਦੋਸ਼ ਹੈ ਕਿ ਅਨੀਤਾ ਦੀ ਕਿਸੇ ਨੇ ਮਦਦ ਨਹੀਂ ਕੀਤੀ। ਘਟਨਾ ਦੀ ਸੂਚਨਾ ਮਿਲਣ ‘ਤੇ ਅਨੀਤਾ ਦਾ ਪਤੀ ਤਾਰਾਚੰਦ ਆਪਣੇ ਰਿਸ਼ਤੇਦਾਰਾਂ ਸਮੇਤ ਮੌਕੇ ‘ਤੇ ਪਹੁੰਚ ਗਏ, ਉਦੋਂ ਤਕ ਅਨੀਤਾ 70 ਫੀਸਦੀ ਝੁਲਸ ਚੁੱਕੀ ਸੀ। ਅਨੀਤਾ ਨੂੰ ਜਮਵਰਮਗੜ੍ਹ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਮੰਗਲਵਾਰ ਰਾਤ ਉਸ ਦੀ ਮੌਤ ਹੋ ਗਈ। ਮੌਤ ਤੋਂ ਪਹਿਲਾਂ ਅਨੀਤਾ ਨੇ ਆਪਣੇ ਪਤੀ ਨੂੰ ਦੋਸ਼ੀਆਂ ਦੇ ਨਾਂ ਦੱਸੇ ਸਨ।

ਅਨੀਤਾ ਨੇ ਮੁਲਜ਼ਮਾਂ ਨੂੰ ਢਾਈ ਲੱਖ ਰੁਪਏ ਉਧਾਰ ਦਿੱਤੇ ਸਨ। ਜਦੋਂ ਉਹ ਵਾਰ-ਵਾਰ ਪੈਸਿਆਂ ਦੀ ਮੰਗ ਕਰਦੀ ਸੀ ਤਾਂ ਇਹ ਲੋਕ ਉਸ ਨਾਲ ਗਾਲੀ-ਗਲੋਚ ਕਰਦੇ ਸਨ ਅਤੇ ਕੁੱਟਮਾਰ ਕਰਦੇ ਸਨ। ਇਸ ਸਬੰਧੀ ਥਾਣਾ ਰਾਏਸਰ ਵਿਖੇ 7 ਮਈ ਨੂੰ ਕੇਸ ਦਰਜ ਕੀਤਾ ਗਿਆ ਸੀ ਹੋਈ।