ਕਲਯੁੱਗੀ ਪੁੱਤਰ ਨੇ ਪੈਟਰੋਲ ਪਾ ਕੇ ਮਾਂ ਅਤੇ ਛੋਟੇ ਭਰਾ ਨੂੰ ਲਗਾਈ ਅੱਗ, ਘਰ ਵਾਲੀ ਨੇ ਵੀ ਦਿੱਤਾ ਪੂਰਾ ਸਾਥ

0
244

ਰਾਜਸਥਾਨ| ਭਰਤਪੁਰ ਦੇ ਸੀਕਰੀ ਥਾਣਾ ਖੇਤਰ ‘ਚ ਮੰਗਲਵਾਰ ਦੇਰ ਸ਼ਾਮ ਨੌਜਵਾਨ ਵੱਲੋਂ ਛੋਟੇ ਭਰਾ ਅਤੇ ਮਾਂ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਤੋਂ ਬਾਅਦ ਮਾਂ ਦੀ ਵੀ ਮੌਤ ਹੋ ਗਈ। ਦੂਜੇ ਪਾਸੇ ਸੀਕਰੀ ਥਾਣਾ ਪੁਲਸ ਨੇ ਦੋਸ਼ੀ ਪੁੱਤਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਮੁਲਜ਼ਮ ਦੇ ਛੋਟੇ ਭਰਾ ਦੀ 12 ਮਾਰਚ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ, ਘਟਨਾ ਦੇ ਛੇ ਦਿਨ ਬਾਅਦ ਮੁਲਜ਼ਮ ਦੀ ਮਾਂ ਦੀ ਵੀ ਮੌਤ ਹੋ ਗਈ ਸੀ। ਇਸ ਘਟਨਾ ‘ਚ ਦੋਸ਼ੀ ਦੀ ਪਤਨੀ ਨੇ ਉਸ ਦਾ ਸਾਥ ਦਿੱਤਾ ਸੀ, ਸੀਕਰੀ ਪੁਲਿਸ ਨੇ ਦੋਸ਼ੀ ਪੁੱਤਰ ਦੀ ਪਤਨੀ ਨੂੰ ਹਿਰਾਸਤ ‘ਚ ਲੈ ਲਿਆ ਹੈ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਦਿਖਾਇਆ।