ਨੰਗਲ ਵਰਕਸ਼ਾਪ ‘ਚ ਹੋਈ ਕਰੋੜ ਰੁਪਏ ਦੇ ਜਿੰਕ ਚੋਰੀ ,ਬੀਬੀਐਮਬੀ ਦੇ ਚੀਫ ਇੰਜੀਨਿਅਰ ਦਾ ਤਬਾਦਲਾ ਰੱਦ, ਛੁੱਟੀ ’ਤੇ ਭੇਜਿਆ; ਜਾਣੋ ਪੂਰਾ ਮਾਮਲਾ..

0
113
ਚੰਡੀਗੜ :7/ਫਰਵਰੀ, ਬੀਬੀਐਮਬੀ(ਭਾਖੜਾ ਬਿਆਸ ਪ੍ਰਬੰਧਨ ਬੋਰਡ ) ਨੇ ਨੰਗਲ ਦੇ ਮੁੱਖ ਇੰਜੀਨੀਅਰ ਸੀਪੀ ਸਿੰਘ ਦਾ ਤਬਾਦਲਾ ਰੱਦ ਕਰਦੇ ਹੋਏ ਉਨ੍ਹਾਂ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ।
ਦੱਸ ਦਈਏ ਕਿ ਬੀਤੇ ਕੱਲ੍ਹ ਬੀਬੀਐੱਮਬੀ ਨੇ ਉਨ੍ਹਾਂ ਦਾ ਤਬਾਦਲਾ ਮੁੱਖ ਇੰਜੀਨੀਅਰ ਬੀਬੀਐਮਬੀ ਸੁੰਦਰਨਗਰ ( ਹਿਮਾਚਲ ਪ੍ਰਦੇਸ਼)  ਨੇ ਕੀਤਾ ਸੀ, ਪਰ ਵੀਰਵਾਰ ਨੂੰ ਬੀਬੀਐਮਬੀ ਦੇ ਸਕੱਤਰ ਨੇ ਹੁਕਮ ਜਾਰੀ ਕਰਦੇ ਹੋਏ  ਤਬਾਦਲਾ ਰੱਦ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ, ਮੁੱਖ ਇੰਜੀਨੀਅਰ ਦੀ ਬਦਲੀ ਦਾ ਹੁਕਮ ਬੀਬੀਐਮਬੀ ਦੀ ਨੰਗਲ ਵਰਕਸ਼ਾਪ ਤੋਂ ਕਰੀਬ ਇੱਕ ਕਰੋੜ ਰੁਪਏ ਦੀ ਕੀਮਤ ਦੇ ਜ਼ਿੰਕ-ਅਲਾਇਡ ਪਿੱਤਲ ਦੇ ਸਮਾਨ ਦੇ ਗਾਇਬ ਹੋਣ ਨੂੰ ਲੈ ਕੇ ਕੀਤਾ ਗਿਆ ਸੀ।ਬੀਬੀਐਮਬੀ ਦੀ ਨੰਗਲ ਵਰਕਸ਼ਾਪ ਵਿਚ ਪਹਿਲਾਂ ਵੀ ਚੋਰੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਪਰ  ਕੁਝ ਸ਼ਾਮਿਲ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਚੋਰੀ ਜ਼ਿੰਕ ਕੋਟੇਡ ਪਿੱਤਲ ਦੀਆਂ ਪਲੇਟਾਂ ਬਣਾਉਣ ਵਾਲੀ ਇੱਕ ਵਰਕਸ਼ਾਪ ਵਿਚ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਚੋਰੀ ਦੀ ਘਟਨਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਵਰਕਸ਼ਾਪ ਵਿਚ ਲਗਾਏ ਗਏ ਸੀਸੀਟੀਵੀ ਕੈਮਰੇ ਬੰਦ ਸਨ ਜਾਂ ਬੰਦ ਕਰ ਦਿੱਤੇ ਗਏ। ਇਸੇ ਤਰ੍ਹਾਂ ਭਾਰ ਤੋਲਣ ਵਾਲੀ ਮਸ਼ੀਨ ਨਾਲ ਵੀ ਛੇੜਛਾੜ ਕੀਤੀ ਗਈ ਸੀ।
ਬੀਬੀਐਮਬੀ ਨੂੰ ਵੱਡੇ ਪੱਧਰ ’ਤੇ ਵਿੱਤੀ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਐੱਸਡੀਓ, ਜੇਈ ਅਤੇ ਸਟੋਰਕੀਪਰ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ। ਘੁਟਾਲੇ ਵਿਚ ਸ਼ਾਮਲ ਜੇਈ ਅਤੇ ਸਟੋਰ ਕੀਪਰ ਹਰਿਆਣਾ ਕੇਡਰ ਦੇ ਦੱਸੇ ਜਾ ਰਹੇ ਹਨ । ਜਦੋਂ ਕਿ ਐਸਡੀਓ ਪੰਜਾਬ ਕੇਡਰ ਦਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ 1 ਕਰੋੜ ਰੁਪਏ ਤੋਂ ਵੱਧ ਦਾ ਮਾਮਲਾ ਹੈ।
ਬੀਬੀਐਮਬੀ ਦੇ ਸਕੱਤਰ ਸਤੀਸ਼ ਸਿੰਗਲਾ ਨੇ ਸੀਪੀ ਸਿੰਘ ਦੇ ਤਬਾਦਲੇ ਦੇ ਹੁਕਮ ਦਿੱਤੇ ਸਨ। ਬੀਬੀਐੱਮਬੀ ਦੇ ਸੂਤਰ ਦੱਸਦੇ ਹਨ ਕਿ ਤਬਾਦਲਾ ਆਦੇਸ਼ ਰੱਦ ਕਰਕੇ ਚੀਫ ਇੰਜੀਨੀਅਰ ਨੂੰ ਛੁੱਟੀ ’ਤੇ ਭੇਜਣ ਪਿੱਛੇ ਮੁੱਖ ਕਾਰਨ ਮਾਮਲੇ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੀ ਜਾਂਚ ਪ੍ਰਭਾਵਿਤ ਨਾ ਹੋਵੇ ਦਾ ਕਾਰਨ ਦੱਸਿਆ ਗਿਆ ਹੈ। ਪਰ ਬੋਰਡ ਦੇ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਬੀਬੀਐੱਮਬੀ ਦੇ ਵਿਚ ਪੰਜਾਬ ਦੇ ਹਿੱਤਾਂ ਦੀ ਪਰਵਾਹ ਨਹੀ ਕੀਤੀ ਜਾ ਰਹੀ ਹੈ। ਜਿੱਥੇ ਪੰਜਾਬ ਸਰਕਾਰ ਦੀ ਉਦਾਸੀਨਤਾ ਹੈ, ਉਥੇ ਬੋਰਡ ਦੇ ਚੇਅਰਮੈਨ ਕੋਲ੍ਹ ਵਧੇਰੇ ਸ਼ਕਤੀਆਂ ਹਨ। ਉਹਨਾ ਨੇ ਸੀਪੀ ਸਿੰਘ ਦਾ ਤਬਾਦਲਾ ਰੱਦ ਕਰਦੇ ਹੋਏ ਉਹਨਾਂ ਨੂੰ ਛੁੱਟੀ  ਤੇ ਭੇਜਣ ਦੇ ਉਦੇਸ਼ ਦਿੱਤੇ।