ਚਿੰਤਾਜਨਕ ! ਪੰਜਾਬ ‘ਚ ਵਧ ਰਹੇ ਕੈਂਸਰ ਦੇ ਮਰੀਜ਼, 2025 ਤੱਕ ਇੰਨੇ ਮਾਮਲੇ ਵਧਣ ਦਾ ਖਤਰਾ

0
524

ਚੰਡੀਗੜ੍ਹ, 16 ਦਸੰਬਰ | ਸਿਹਤ ਵਿਭਾਗ ਅਨੁਸਾਰ ਪੰਜਾਬ ਵਿਚ 2025 ਤੱਕ ਕੈਂਸਰ ਦੇ ਮਾਮਲੇ 43,196 ਤੱਕ ਪਹੁੰਚਣ ਦੀ ਸੰਭਾਵਨਾ ਹੈ, ਜੋ ਕਿ 2020 ਦੇ ਮੁਕਾਬਲੇ 13 ਫੀਸਦੀ ਵੱਧ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਕੇਸ ਔਰਤਾਂ ਵਿਚ ਹੁੰਦੇ ਹਨ, ਜਿਸ ਵਿਚ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਸਭ ਤੋਂ ਆਮ ਹੁੰਦਾ ਹੈ, ਜਦਕਿ esophageal (ਫੂਡ ਪਾਈਪ) ਕੈਂਸਰ ਮਰਦਾਂ ਵਿਚ ਸਭ ਤੋਂ ਆਮ ਹੁੰਦਾ ਹੈ, ਜੋ ਕਿ ਸ਼ਰਾਬ ਅਤੇ ਚਰਬੀ ਕਾਰਨ ਹੁੰਦਾ ਹੈ।

ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫੋਰਮੈਟਿਕਸ ਐਂਡ ਰਿਸਰਚ, ਬੈਂਗਲੁਰੂ ਦੇ ਨਵੇਂ ਅੰਕੜਿਆਂ ਅਨੁਸਾਰ, 2025 ਤੱਕ ਮਰਦਾਂ ਵਿਚ ਕੈਂਸਰ ਦੇ 19,991 ਅਤੇ ਔਰਤਾਂ ਵਿਚ 23,205, ਯਾਨੀ ਕੁੱਲ 43,196 ਕੇਸ ਹੋਣਗੇ। 2020 ਵਿਚ 38,636 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 18,043 ਪੁਰਸ਼ ਅਤੇ 20,593 ਔਰਤਾਂ ਸਨ। ਇਹ ਸੰਖਿਆ 2019 ਵਿਚ 37,744, 2018 ਵਿਚ 36,888, 2021 ਵਿਚ 39,521 ਅਤੇ 2022 ਵਿਚ 40,435 ਸੀ। ਪੀਜੀਆਈ ਦੀਆਂ 2011 ਤੋਂ 2015 ਤੱਕ ਦੀਆਂ ਰਿਪੋਰਟਾਂ ‘ਤੇ ਨਜ਼ਰ ਮਾਰੀਏ ਤਾਂ ਕੈਂਸਰ ਦੇ ਇਲਾਜ ਲਈ ਸਭ ਤੋਂ ਵੱਧ ਮਰੀਜ਼ ਪੰਜਾਬ ਤੋਂ ਆਏ ਹਨ। ਪੰਜਾਬ ਤੋਂ ਬਾਅਦ ਹਰਿਆਣਾ ਦੂਜੇ ਅਤੇ ਹਿਮਾਚਲ ਪ੍ਰਦੇਸ਼ ਤੀਜੇ ਸਥਾਨ ‘ਤੇ ਹੈ। ਰਿਪੋਰਟ ਮੁਤਾਬਕ ਇਸ ਸੂਚੀ ਵਿਚ ਚੰਡੀਗੜ੍ਹ 5ਵੇਂ ਸਥਾਨ ‘ਤੇ ਹੈ।

ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਸੈਂਟਰ ‘ਚ ਸਭ ਤੋਂ ਵੱਧ ਮਰੀਜ਼ ਪੰਜਾਬ ਤੋਂ ਆਉਂਦੇ ਹਨ, ਜੋ ਕਿ 75 ਤੋਂ 80 ਫੀਸਦੀ ਹਨ, ਜਦੋਂ ਕਿ ਨਿਊ ਚੰਡੀਗੜ੍ਹ ਹੋਮੀ ਭਾਭਾ ਕੈਂਸਰ ਹਸਪਤਾਲ ‘ਚ 52 ਫੀਸਦੀ ਮਰੀਜ਼ ਪੰਜਾਬ ਤੋਂ ਅਤੇ 58 ਫੀਸਦੀ ਮਰੀਜ਼ ਹਨ। ਦੂਜੇ ਰਾਜਾਂ ਬਿਹਾਰ ਅਤੇ ਉੜੀਸਾ ਤੋਂ ਵੀ ਮਰੀਜ਼ ਆ ਰਹੇ ਹਨ।