ਲੁਧਿਆਣਾ | ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਤੋਂ ਮੋਬਾਈਲ ਖੋਹਣ, ਪਰਸ ਜਾਂ ਬੈਗ ਚੋਰੀ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਟਰੇਨ ਨੰਬਰ 16032 ਦੇ ਕੋਚ ਨੰਬਰ ਐੱਸ-6 ਵਿਚ ਸੀਟ ਨੰਬਰ 33 ‘ਤੇ ਸਫ਼ਰ ਕਰ ਰਹੀ ਔਰਤ ਉਮਾ ਰਣ ਸਿੰਘ ਦਾ ਬੈਗ ਚੋਰੀ ਹੋ ਗਿਆ। ਉਹ ਆਪਣੀ ਬੇਟੀ ਦੀ ਡਲਿਵਰੀ ਕਰਵਾਉਣ ਲਈ ਨਾਗਪੁਰ ਜਾ ਰਹੀ ਸੀ।
ਉਸ ਨੇ ਆਪਣਾ ਹੈਂਡ ਬੈਗ ਸੀਟ ਦੇ ਹੇਠਾਂ ਰੱਖਿਆ ਹੋਇਆ ਸੀ। ਸਵੇਰੇ ਕਰੀਬ 6 ਵਜੇ ਜਦੋਂ ਉਸ ਨੇ ਬੈਗ ਦੀ ਜਾਂਚ ਕੀਤੀ ਤਾਂ ਉਹ ਆਪਣੀ ਥਾਂ ‘ਤੇ ਨਹੀਂ ਸੀ। ਉਮਾ ਰਣ ਸਿੰਘ ਦੇ ਜਵਾਈ ਪਵਿਤਰ ਨੇ ਦੱਸਿਆ ਕਿ ਬੈਗ ਵਿਚ ਕੁੱਲ 15 ਹਜ਼ਾਰ ਰੁਪਏ ਅਤੇ ਨਵੇਂ ਕੱਪੜੇ ਸਨ। ਉਨ੍ਹਾਂ ਨੇ ਇਸ ਸਬੰਧ ਵਿਚ ਰੇਲ ਮਦਾਦ ਪੋਰਟਲ ‘ਤੇ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਉਮਾ ਰਣ ਸਿੰਘ ਨੇ ਇਹ ਵੀ ਕਿਹਾ ਕਿ ਟਰੇਨ ‘ਚ ਸਫਰ ਕਰਨਾ ਅਸੁਰੱਖਿਅਤ ਹੋ ਗਿਆ ਹੈ। ਯਾਤਰੀ ਰਾਤ ਨੂੰ ਟਰੇਨ ਵਿਚ ਆਰਾਮ ਵੀ ਨਹੀਂ ਕਰ ਸਕਦੇ। ਦੱਸ ਦੇਈਏ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਔਰਤ ਟਰੇਨ ਵਿਚ ਆਰਾਮ ਕਰ ਰਹੀ ਸੀ।