ਨਵੀਂ ਦਿੱਲੀ | ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੀਐਮ ਮੋਦੀਦੀ ਪ੍ਰਧਾਨਗੀ ਹੇਠ ਸਰਬ ਪਾਰਟੀ ਬੈਠਕ ਹੋਏਗੀ। ਇਹ ਬੈਠਕ ਸ਼ੁੱਕਰਵਾਰ ਨੂੰ ਯਾਨੀ 4 ਦਸੰਬਰ ਨੂੰ ਹੋਏਗੀ। ਇਸ ਬੈਠਕ ਵਿੱਚ ਰਾਜ ਸਭਾ ਤੇ ਲੋਕ ਸਭਾ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਦੁਬਾਰਾ ਦੇਸ਼ ਵਿਆਪੀ ਲੌਕਡਾਊਨ ਦੀ ਤਿਆਰੀ ਤਾਂ ਨਹੀਂ ਹੈ?
ਕੋਰੋਨਾ ਦੀ ਦੂਜੀ ਲਹਿਰ ਦਾ ਖਦਸ਼ਾ ਸਰਕਾਰ ਤੇ ਮੰਡਰਾਉਣ ਲੱਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜੇਕਰ ਕੋਰੋਨਾ ਦੀ ਦੂਜੀ ਲਹਿਰ ਭਾਰਤ ਵਿਚ ਆਉਂਦੀ ਹੈ ਤਾਂ ਕੇਂਦਰ ਸਰਕਾਰ ਕੀ ਐਕਸ਼ਨ ਲੈਂਦੀ ਹੈ? ਵੈਸੇ ਕੇਂਦਰ ਸਰਕਾਰ ਨੇ ਸੂਬਿਆਂ ਦੀਆਂ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਰਾਤ ਦਾ ਕਰਫਿਊ ਸੂਬਾ ਸਰਕਾਰਾਂ ਲਾ ਸਕਦੀਆਂ ਹਨ ਪਰ ਮੁੜ ਲੌਕਡਾਊਨ ਦਾ ਫੈਸਲਾ ਕੇਂਦਰ ਸਰਕਾਰ ਹੀ ਲਵੇਗੀ। ਹੁਣ 4 ਦਸੰਬਰ ਦੀ ਮੀਟਿੰਗ ਤੋਂ ਬਾਅਦ ਉਹ ਸਿੱਧ ਹੋਵੇਗਾ ਲੌਕਡਾਊਨ ਲੱਗੇਗਾ ਜਾਂ ਨਹੀਂ।