Kejriwal meet with Khali | ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇਕ ਅਜਿਹੀ ਤਸਵੀਰ ਸਾਂਝੀ ਕੀਤੀ ਅਤੇ ਕੁਝ ਅਜਿਹਾ ਲਿਖਿਆ ਕਿ ਸਿਆਸਤ ਦੇ ਗਲਿਆਰਿਆਂ ਦੇ ਨਾਲ-ਨਾਲ ਆਮ ਲੋਕਾਂ ਵਿੱਚ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਦਰਅਸਲ, ਕੇਜਰੀਵਾਲ ਨੇ ਮਹਾਬਲੀ ਦਿ ਗ੍ਰੇਟ ਖਲੀ ਨਾਲ ਮੁਲਾਕਾਤ ਕੀਤੀ ਤੇ ਮੁਲਾਕਾਤ ਦੀ ਤਸਵੀਰ ਆਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤੀ।
ਤਸਵੀਰ ਨੂੰ ਸ਼ੇਅਰ ਕਰਦਿਆਂ ਕੇਜਰੀਵਾਲ ਨੇ ਲਿਖਿਆ, “ਅੱਜ ਮੈਂ ਗ੍ਰੇਟ ਖਲੀ ਨੂੰ ਮਿਲਿਆ, ਉਹ ਪਹਿਲਵਾਨ, ਜਿਸ ਨੇ ਪੂਰੀ ਦੁਨੀਆ ‘ਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਦਿੱਲੀ ‘ਚ ਬਿਜਲੀ, ਪਾਣੀ, ਸਕੂਲਾਂ ਤੇ ਹਸਪਤਾਲਾਂ ਨੂੰ ਲੈ ਕੇ ਕੀਤੇ ਕੰਮ ਨੂੰ ਪਸੰਦ ਕੀਤਾ ਹੈ। ਹੁਣ ਅਸੀਂ ਇਹ ਸਭ ਪੰਜਾਬ ਵਿੱਚ ਵੀ ਕਰਾਂਗੇ ਤੇ ਮਿਲ ਕੇ ਪੰਜਾਬ ਨੂੰ ਬਦਲਾਂਗੇ।”
ਕੇਜਰੀਵਾਲ ਦੀ ਗ੍ਰੇਟ ਖਲੀ ਨਾਲ ਮੁਲਾਕਾਤ ਅਤੇ ਖਲੀ ਵੱਲੋਂ ਉਸ ਦੇ ਕੰਮਾਂ ਦੀ ਤਾਰੀਫ, ਇਸ ਸਭ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਗ੍ਰੇਟ ਖਲੀ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਪਰ ਫਿਲਹਾਲ ਉਹ ਪੰਜਾਬ ‘ਚ ਰਹਿੰਦੇ ਹਨ। ਇਸ ਦੇ ਨਾਲ ਹੀ ਤੁਸੀਂ ਸਾਰੇ ਜਾਣਦੇ ਹੋ ਕਿ ਖਲੀ ਨੇ WWE ਵਿੱਚ ਭਾਰਤ ਦਾ ਨਾਂ ਕਿਵੇਂ ਰੌਸ਼ਨ ਕੀਤਾ। ਖਲੀ ਨੇ ਕਈ ਫਾਈਟਸ ਜਿੱਤੀਆਂ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ