ਲੁਧਿਆਣਾ | ਪਿੰਡ ਲੱਖਾ ਦੇ ਚਾਰ ਨੌਜਵਾਨ ਜਨਮ ਦਿਨ ਮਨਾ ਕੇ ਘਰ ਪਰਤ ਰਹੇ ਸਨ। ਵੀਰਵਾਰ ਕਰੀਬ 12 ਵਜੇ ਪਿੰਡ ਡੱਲਾ ਨੇੜੇ ਕਾਰ ਸਮੇਤ ਨਹਿਰ ਵਿਚ ਡਿੱਗ ਗਏ। ਘਟਨਾ ਵਿਚ 23 ਸਾਲਾ ਦਿਲਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਅਤੇ ਉਸ ਦਾ ਦੋਸਤ ਸਤਨਾਮ ਸਿੰਘ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਨੌਜਵਾਨ ਆਪਣੇ ਦੋਸਤ ਦਿਲਪ੍ਰੀਤ ਦਾ ਜਨਮ ਦਿਨ ਮਨਾਉਣ ਗਏ ਹੋਏ ਸਨ। ਦੋਵਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਜਦੋਂਕਿ ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਕਿਸੇ ਤਰ੍ਹਾਂ ਕਾਰ ਦੀ ਛੱਤ ‘ਤੇ ਚੜ੍ਹ ਗਏ ਅਤੇ ਮਦਦ ਲਈ ਰੌਲਾ ਪਾਉਣ ਲੱਗੇ।
ਉੱਚੀ ਆਵਾਜ਼ ਸੁਣ ਕੇ ਪਿੰਡ ਡੱਲਾ ਦੇ ਕੁਝ ਨੌਜਵਾਨ ਅਤੇ ਹੋਰ ਲੋਕ ਨਹਿਰ ਕਿਨਾਰੇ ਪਹੁੰਚ ਗਏ। ਪਿੰਡ ਦੇ ਨੌਜਵਾਨਾਂ ਬੰਟੀ ਕਾਲੂ ਅਤੇ ਮੌਂਟੂ ਨੇ ਨਹਿਰ ਵਿਚ ਜਾ ਕੇ ਇਕਬਾਲ ਅਤੇ ਮਨਜਿੰਦਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਉਸ ਨੇ ਦਿਲਪ੍ਰੀਤ ਅਤੇ ਸਤਨਾਮ ਨੂੰ ਨਹਿਰ ‘ਚ ਲੱਭਣ ਦੀ ਵੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ।
ਪਿੰਡ ਡੱਲਾ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਨਹਿਰ ਨੇੜੇ ਮੱਲਾ ਰਸੂਲਪੁਰ ਰੋਡ ‘ਤੇ ਤਿੱਖਾ ਮੋੜ ਹੈ ਜਿਥੋਂ ਨੌਜਵਾਨ ਕਾਰ ਨਾ ਮੋੜ ਸਕੇ। ਇਸ ਘਟਨਾ ਕਾਰਨ ਪਿੰਡ ਲੱਖਾ ਵਿਚ ਸੋਗ ਦੀ ਲਹਿਰ ਹੈ। ਨਹਿਰ ਵਿਚ ਜਾਨ ਬਚਾਉਣ ਗਏ ਬੰਟੀ ਦਾ ਫੋਨ ਅਤੇ ਕੱਪੜੇ ਕਿਸੇ ਨੇ ਚੋਰੀ ਕਰ ਲਏ।