ਖੇਡਦਿਆਂ – ਖੇਡਦਿਆਂ ਕਾਰ ਦਾ ਦਰਵਾਜ਼ਾ ਅੰਦਰੋਂ ਲਾਕ ਕਰ ਬੈਠੇ ਮਾਸੂਮ ਬੱਚੇ, ਸਾਹ ਘੁੱਟਣ ਨਾਲ ਤਿੰਨਾਂ ਦੀ ਦਰਦਨਾਕ ਮੌਤ

0
101
ਮਹਾਰਾਸ਼ਟਰ| ਮਹਾਰਾਸ਼ਟਰ ਦੇ ਨਾਗਪੁਰ ਵਿੱਚ ਐਤਵਾਰ ਸ਼ਾਮ ਨੂੰ ਇੱਕ ਕਾਰ ਵਿੱਚ ਦਮ ਘੁੱਟਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਤਿੰਨੋਂ ਬੱਚੇ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਸਨ। ਘਰਦਿਆਂ ਨੂੰ ਲੱਗਾ ਕਿ ਤਿੰਨੇ ਬੱਚੇ ਕਿਸੇ ਨੇ ਕਿਡਨੈਪ ਕਰ ਲਏ ਹਨ।

ਜਾਂਚ ਦੌਰਾਨ ਪੁਲਿਸ ਨੂੰ ਉਨ੍ਹਾਂ ਦੀਆਂ ਲਾਸ਼ਾਂ ਘਰ ਤੋਂ 50 ਮੀਟਰ ਦੀ ਦੂਰੀ 'ਤੇ ਇੱਕ ਐਸਯੂਵੀ ਦੇ ਅੰਦਰੋਂ ਮਿਲੀਆਂ। ਘਰ ਤੋਂ ਦੂਰ ਖੜ੍ਹੀ ਕਾਰ 'ਚੋਂ ਮਿਲੀਆਂ ਲਾਸ਼ਾਂ ਦੇ ਮਾਮਲੇੇ ਵਿਚ ਪਚਪੋਲੀ ਥਾਣੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਬੱਚਿਆਂ ਦੀ ਭਾਲ ਕਰ ਰਹੀ ਸੀ ਤਾਂ ਇਕ ਕਾਂਸਟੇਬਲ ਨੇ ਦੇਖਿਆ ਕਿ ਘਰ ਤੋਂ ਕੁਝ ਦੂਰ ਇੱਕ SUV ਖੜ੍ਹੀ ਸੀ। ਇਸ ਦੇ ਅੰਦਰ ਤਿੰਨ ਬੱਚੇ ਬੇਹੋਸ਼ ਪਏ ਸਨ। ਜਦੋਂ ਪੁਲਿਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਬੱਚੇ ਮਰ ਚੁੱਕੇ ਸਨ।

ਕਾਰ ਅੰਦਰ ਗਰਮੀ ਅਤੇ ਦਮ ਘੁੱਟਣ ਕਾਰਨ ਹੋਈ ਮੌਤ
ਨਾਗਪੁਰ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਦੱਸਿਆ ਕਿ ਖੇਡਦੇ ਹੋਏ ਬੱਚਿਆਂ ਨੇ ਕਾਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਫਿਰ ਖੋਲ੍ਹ ਨਾ ਸਕੇ। ਗਰਮੀ ਅਤੇ ਦਮ ਘੁੱਟਣ ਨਾਲ ਤਿੰਨਾਂ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਤੌਫੀਕ ਅਤੇ ਆਲੀਆ ਭੈਣ-ਭਰਾ ਹਨ, ਜਦੋਂਕਿ ਆਫਰੀਨ ਨੇੜੇ ਹੀ ਰਹਿੰਦੀ ਸੀ।