ਮੁਕਤਸਰ| ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ 5 ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅੱਜ ਪਿੰਡ ਬਾਦਲ ਵਿਚ ਕੀਤੀ ਗਈ। ਇਸ ਮੌਕੇ ਸਿਆਸਤ ਦੇ ਧੁਰੰਦਰ ਲੋਕਾਂ ਨੇ ਹਾਜ਼ਰੀ ਲੁਆ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਿੰਡ ਬਾਦਲ ‘ਚ ਮੌਜੂਦ ਸਨ। ਬਾਦਲ ਸਾਬ੍ਹ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਬਾਦਲ ਸਾਬ੍ਹ ਨੂੰ ਮਿਲਿਆ ਸੀ, ਜਦੋਂ ਵੀ ਮਿਲਿਆਂ ਕੁਝ ਸਿੱਖ ਕੇ ਹੀ ਗਿਆਂ ਸੀ। ਉਨ੍ਹਾਂ ਕਿਹਾ ਕੇ ਬਾਦਲ ਸਾਬ੍ਹ ਨੇ ਹਮੇਸ਼ਾ ਸੱਚਾ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ।
ਸ਼ਾਹ ਨੇ ਕਿਹਾ ਕਿ ਭਾਵੇਂ ਸਾਡੇ ਦਲ ਅਲੱਗ ਸਨ ਪਰ ਹਮੇਸ਼ਾ ਉਨ੍ਹਾਂ ਨੇ ਉਹੀ ਕਿਹਾ ਜੋਂ ਮੇਰੇ ਦਲ ਲਈ ਵੀ ਸਹੀ ਸੀ। ਉਨ੍ਹਾਂ ਨੇ ਕਿਹਾ ਕਿ ਸਿੱਖ ਪੰਥ ਨੇ ਸੱਚਾ ਸਿਪਾਹੀ ਗਵਾਇਆ ਹੈ ਅਤੇ ਦੇਸ਼ ਨੇ ਸੱਚਾ ਦੇਸ਼ ਭਗਤ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਦੇ ਜਾਣ ਨਾਲ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।