ਸ਼ਰਾਬ ਪੀਣ ਤੋਂ ਰੋਕਿਆ ਤਾਂ ਪੁੱਤ ਨੇ ਪਿਓ ਸਾਹਮਣੇ ਆਪਣੇ ਸਿਰ ‘ਚ ਮਾਰੀ ਗੋਲ਼ੀ, ਮੌਕੇ ‘ਤੇ ਮੌਤ

0
409

ਮੇਰਠ। ਪਿਤਾ ਨੇ ਬੇਟੇ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਪੁੱਤ ਨੇ ਪਿਓ ਦੇ ਸਾਹਮਣੇ ਹੀ ਆਪਣੇ ਆਪ ਨੂੰ ਗੋਲ਼ੀ ਮਾਰ ਲਈ। ਪੁੱਤ ਨੂੰ ਪਿਤਾ ਦੀ ਸਲਾਹ ਇੰਨੀ ਬੁਰੀ ਲੱਗੀ ਕਿ ਉਸਨੇ ਪਿਤ ਦੀਆਂ ਅੱਖਾਂ ਸਾਹਮਣੇ ਆਪਣੇ-ਆਪ ਨੂੰ ਖਤਮ ਕਰ ਲਿਆ। ਮਾਮਲਾ ਮੇਰਠ ਦੇ ਥਾਣਾ ਆਸਿਫਾਬਾਦ ਦਾ ਹੈ। ਆਸਿਫਾਬਾਦ ਦੇ ਡਬਲਪੁਰ, ਸੁਲਤਾਨਪੁਰ ਵਾਸੀ ਬਲਦੇਵ ਸਿੰਘ ਨੇ ਸੁਸਾਈਡ ਕਰਕੇ ਆਪਣੇ ਆਪ ਨੂੰ ਸਿਰਫ ਇਸ ਲਈ ਖਤਮ ਕਰ ਲਿਆ, ਕਿਉਂ ਕਿ ਪਿਤਾ ਬਗੀਚਾ ਸਿੰਘ ਨੇ ਉਸਨੂੰ ਨਸ਼ਾ ਕਰਨ ਤੋਂ ਰੋਕਿਆ ਸੀ।
ਸੂਚਨਾ ਉਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਬਲਦੇਵ ਸਿੰਘ ਉਮਰ 30 ਸਾਲ ਨੇ ਸਿਰ ਵਿਚ ਗੋਲ਼ੀ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ। ਲੋਕਾਂ ਨੇ ਦੱਸਿਆ ਕਿ ਬਗੀਚਾ ਸਿੰਘ ਨਸ਼ੇੜੀ ਸੀ। ਉਹ ਬਹੁਤ ਸ਼ਰਾਬ ਪੀਂਦਾ ਸੀ। ਅਕਸਰ ਸ਼ਰਾਬ ਪੀ ਕੇ ਪਿੰਡ ਵਾਲਿਆਂ ਨਾਲ ਲੜਾਈ-ਝਗੜਾ ਕਰਦਾ ਸੀ। ਪਿਤਾ ਪੁੱਤ ਨੂੰ ਇਨ੍ਹਾਂ ਗੱਲਾਂ ਤੋਂ ਰੋਕਦਾ ਸੀ। ਅੱਜ ਵੀ ਬਗੀਚਾ ਨੇ ਬੇਟੇ ਨੂੰ ਨਸ਼ਾ ਕਰਨ ਤੋਂ ਰੋਕਿਆ ਸੀ। ਇਹੀ ਗੱਲ ਪੁੱਤ ਨੂੰ ਬਰਦਾਸ਼ਤ ਨਹੀਂ ਹੋਈ ਤੇ ਉਸਨੂੰ ਪਿਓ ਦੇ ਸਾਹਮਣੇ ਹੀ ਆਪਣੇ ਸਿਰ ਵਿਚ ਗੋਲ਼ੀ ਮਾਰ ਲਈ। ਮ੍ਰਿਤਕ ਦੀਆਂ 2 ਬੇਟੀਆਂ ਤੇ ਇਕ ਬੇਟਾ ਹੈ।