Weather Update : ਦਿੱਲੀ, ਹਿਮਾਚਲ ਤੇ ਪੰਜਾਬ ਸਣੇ ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਮੀਂਹ ਪੈਣ ਦੀ ਸੰਭਾਵਨਾ

0
1470

ਨਵੀਂ ਦਿੱਲੀ | ਕੇਰਲ ‘ਚ ਭਾਰੀ ਬਾਰਿਸ਼ ਕਾਰਨ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਨੁਸਾਰ ਅਗਲੇ 3-4 ਦਿਨ ਸੂਬੇ ‘ਚ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ।

ਦੱਖਣ-ਪੂਰਬੀ ਅਰਬ ਸਾਗਰ ਤੇ ਉਸ ਨਾਲ ਲੱਗਦੇ ਕੇਰਲ ‘ਤੇ ਘੱਟ ਦਬਾਅ ਦਾ ਖੇਤਰ ਹੁਣ ਦੱਖਣੀ ਅੰਦਰੂਨੀ ਕਰਨਾਟਕ ਤੋਂ ਲੈ ਕੇ ਦੱਖਣੀ ਤਾਮਿਲਨਾਡੂ ਤੱਕ ਦੇਖਿਆ ਜਾ ਸਕਦਾ ਹੈ।

ਆਈਐੱਮਡੀ ਵੱਲੋਂ ਦਿੱਲੀ-ਐੱਨਸੀਆਰ ਤੇ ਉੱਤਰ-ਪੱਛਮੀ ਭਾਰਤ ‘ਚ ਅਗਲੇ 2-3 ਦਿਨਾਂ ਦੌਰਾਨ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। 19 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਸਥਾਨਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਸੋਮਵਾਰ ਲਈ ਦਿੱਲੀ-ਐੱਨਸੀਆਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।

ਅਗਲੇ 24 ਘੰਟਿਆਂ ਦੌਰਾਨ ਇਥੇ ਬਾਰਿਸ਼ ਦੀ ਸੰਭਾਵਨਾ

ਅਗਲੇ 24 ਘੰਟਿਆਂ ਦੌਰਾਨ ਗੰਗਾ ਦੇ ਪੱਛਮੀ ਬੰਗਾਲ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਦੇ ਕੁਝ ਹਿੱਸਿਆਂ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਵੱਖਰੇ ਸਥਾਨਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਸਿੱਕਮ, ਬਿਹਾਰ, ਝਾਰਖੰਡ, ਪੰਜਾਬ, ਓਡਿਸ਼ਾ, ਛੱਤੀਸਗੜ੍ਹ, ਤਾਮਿਲਨਾਡੂ, ਦੱਖਣੀ ਕਰਨਾਟਕ ਤੇ ਲਕਸ਼ਦੀਪ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।