ਨਵੀ ਦਿੱਲੀ। ਵੀਵੋ ਕੰਪਨੀ ਨੇ Vivo Y02 ਮੋਬਾਇਲ ਫੋਨ ਨੂੰ ਭਾਰਤ ‘ਚ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ ਐਂਟਰੀ-ਲੇਵਲ ਸਮਾਰਟਫੋਨ ਹੈ। ਕੰਪਨੀ ਦੇ ਇਸ 4G ਸਮਾਰਟਫੋਨ ‘ਚ 6.51-ਇੰਚ ਦੀ HD+ ਫੁੱਲਵਿਊ ਸਕਰੀਨ ਹੈ। ਇਸ ‘ਚ ਆਕਟਾ-ਕੋਰ ਮੀਡੀਆਟੈੱਕ ਪ੍ਰੋਸੈਸਰ ਹੈ। ਫੋਨ ‘ਚ 5,000mAh ਦੀ ਬੈਟਰੀ ਹੈ ਅਤੇ ਇਸ ਦੇ ਰੀਅਰ ‘ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
3GB ਰੈਮ ਅਤੇ 32GB ਸਟੋਰੇਜ ਵੇਰੀਐਂਟ ਲਈ Vivo Y02 ਦੀ ਕੀਮਤ ਸਿਰਫ 8,999 ਰੁਪਏ ਰੱਖੀ ਗਈ ਹੈ। ਇਹ ਫ਼ੋਨ ਔਰਚੀਡ ਬਲੀਊ ਅਤੇ ਕਾਸਮੀ ਗਰੇਅ ਰੰਗ ਵਿਚ ਪੇਸ਼ ਕੀਤਾ ਗਿਆ ਹੈ। ਵੀਵੋ ਦੇ ਈ-ਸਟੋਰ ਤੋਂ ਇਲਾਵਾ ਇਸ ਨੂੰ ਆਫਲਾਈਨ ਰਿਟੇਲ ਸਟੋਰਾਂ ਤੋਂ ਵੀ ਵੇਚਿਆ ਜਾਵੇਗਾ। ਹਾਲਾਂਕਿ ਕੰਪਨੀ ਨੇ ਇਸ ਦੀ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
Vivo Y02 ‘ਚ 32GB ਇੰਟਰਨਲ ਮੈਮਰੀ ਹੈ। ਇਸ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ। ਫੋਨ ‘ਚ ਫੇਕ ਵੇਕ ਫੀਚਰ ਵੀ ਦਿੱਤਾ ਗਿਆ ਹੈ। ਇਸ ਨਾਲ ਯੂਜ਼ਰਸ ਫਰੰਟ ਕੈਮਰੇ ਦੀ ਮਦਦ ਨਾਲ ਫੋਨ ਨੂੰ ਅਨਲਾਕ ਕਰ ਸਕਦੇ ਹਨ। ਇਸ ਫੋਨ ‘ਚ 10W ਵਾਇਰਡ ਅਤੇ 5W ਰਿਵਰਸ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਦੇਖਣ ਦਾ ਬਿਹਤਰ ਅਨੁਭਵ ਮਿਲੇਗਾ। ਇਸ ਵਿਚ ਸੈਲਫੀ ਲਈ ਵਾਟਰਡ੍ਰੌਪ-ਸਟਾਈਲ ਕੱਟਆਊਟ ਦਿੱਤਾ ਗਿਆ ਹੈ। Vivo Y02 ‘ਚ ਆਕਟਾ-ਕੋਰ ਮੀਡੀਆਟੈੱਕ ਚਿਪਸੈੱਟ ਦਿੱਤਾ ਗਿਆ ਹੈ। Vivo Y02 ਐਂਡਰੋਇਡ 12 ਗੋ ਇਡੀਸ਼ਨ ਬੇਸਡ funtouch OS 12 ‘ਤੇ ਕੰਮ ਕਰਦਾ ਹੈ। ਇਸ ਫੋਨ ਵਿਚ 6.51 ਇੰਚ HD+ FullView ਸਕ੍ਰੀਨ ਦਿੱਤੀ ਗਈ ਹੈ। ਇਸ ਦੀ ਡਿਸਪਲੇਅ ਆਈ ਪ੍ਰੋਟੈਕਸ਼ਨ ਮੋਡ ਨਾਲ ਆਉਂਦੀ ਹੈ।ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ, ਮੰਨਿਆ ਜਾ ਰਿਹਾ ਹੈ ਕਿ ਇਹ Helio P22 ਚਿਪਸੈੱਟ ਹੋ ਸਕਦਾ ਹੈ।
ਇਸ ਦੇ ਨਾਲ 3GB ਰੈਮ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫੀ ਲਈ Vivo Y02 ‘ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਇਸ ਦੇ ਫਰੰਟ ‘ਚ 5 ਮੈਗਾਪਿਕਸਲ ਦਾ ਕੈਮਰਾ ਵੀ ਉਪਲਬਧ ਹੈ। ਕੈਮਰਾ ਫੇਸ ਬਿਊਟੀ ਅਤੇ ਟਾਈਮ ਲੈਪਸ ਫੋਟੋਗ੍ਰਾਫੀ ਨੂੰ ਵੀ ਸਪੋਰਟ ਕਰਦਾ ਹੈ।