ਚੰਡੀਗੜ੍ਹ. ਭਾਜਪਾ ਮਹਿਲਾ ਮੋਰਚਾ ਚੰਡੀਗੜ੍ਹ ਵਲੋਂ ਨਿਰਭਯਾ ਦੇ ਕਾਤਲਾਂ ਨੂੰ ਫਾਂਸੀ ਦਿੱਤੇ ਜਾਣ ਤੇ ਅੱਜ ਵਿਜੈ ਦਿਵਸ ਮਨਾਇਆ ਗਿਆ। ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਮੀਤ ਪ੍ਰਧਾਨ ਆਸ਼ਾ ਕੁਮਾਰੀ ਜਸਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਨਿਰਭਯਾ ਦੇ ਕਾਤਲਾਂ ਨੂੰ ਫਾਂਸੀ ਦੇਣਾ ਮਹਿਲਾ ਮੋਰਚਾ ਲਈ ਵੱਡੀ ਖੁਸ਼ੀ ਦੀ ਗੱਲ।
ਸੁਨੀਤਾ ਧਵਨ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਚੰਡੀਗੜ੍ਹ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨਿਰਭਯਾ ਦੇ ਕਾਤਲਾਂ ਨੂੰ ਫਾਂਸੀ ਦੇਣਾ ਔਰਤ ਦੇ ਸਨਮਾਨ ਲਈ ਮਾਣ ਵਾਲੀ ਗੱਲ ਹੈ। ਨਿਰਭਯਾ ਦੀ ਮਾਂ ਆਸ਼ਾ ਦੇਵੀ ਦਾ ਸਬਰ ਅਤੇ ਹੌਂਸਲਾ ਸਾਡੇ ਸਾਰਿਆਂ ਲਈ ਇਕ ਪ੍ਰੇਰਣਾ ਹੈ।
ਹਰ ਸਾਲ ਮਣਾਇਆ ਜਾਵੇਗਾ ਬੇਟੀਆਂ ਦੀ ਜਿੱਤ ਦੇ ਰੂਪ ਵਿੱਚ ਵਿਜੈ ਦਿਵਸ : ਰੂਬੀ ਗੁਪਤਾ
ਨਿਰਭਯਾ ਦੇ ਕਾਤਿਲਾ ਨੂੰ ਫਾਂਸੀ ਦਿੱਤੇ ਜਾਣ ਤੇ ਖੁਸ਼ੀ ਜਾਹਰ ਕਰਦਿਆਂ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਰੂਬੀ ਗੁਪਤਾ ਨੇ ਕਿਹਾ ਕਿ ਇਹ ਫੈਸਲਾ ਨਾਰੀ ਜਗਤ ਨੂੰ ਬਲ ਪ੍ਰਦਾਨ ਕਰੇਗਾ। ਨਿਰਭਯਾ ਦਾ ਬਲੀਦਾਨ ਨਾਰੀ ਏਕਤਾ ਅਤੇ ਨਾਰਿਆਂ ਦੀ ਆਵਾਜ਼ ਬਣ ਜਾਵੇਗਾ। ਉਹਨਾਂ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਵਿੱਚ ਅੱਜ ਦੇ ਦਿਨ ਨੂੰ ਬੇਟੀਆਂ ਦੇ ਵਿਜੇ ਦਿਵਸ ਦੇ ਰੂਪ ਵਿੱਚ ਹਰ ਸਾਲ ਮਨਾਇਆ ਜਾਵੇਗਾ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।