ਰਣਜੀਤ ਸਿੰਘ ਗਿਲਕੋ ਦੇ ਘਰ ਵਿਜੀਲੈਂਸ ਦੀ ਰੇਡ, ਕੱਲ੍ਹ ਹੀ BJP ‘ਚ ਹੋਏ ਸੀ ਸ਼ਾਮਿਲ

0
544

ਚੰਡੀਗੜ੍ਹ 2 ਅਗਸਤ | – ਭਾਜਪਾ ‘ਚ ਸ਼ਾਮਿਲ ਹੋਏ ਰਣਜੀਤ ਸਿੰਘ ਗਿਲਕੋ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਗਿਲਕੋ ਦੇ ਘਰ ਵਿਜੀਲੈਂਸ ਦੀ ਰੇਡ ਹੋਈ ਹੈ | ਚੰਡੀਗੜ੍ਹ ਦੇ ਸੈਕਟਰ 2 ‘ਚ ਸਥਿਤ ਰਿਹਾਇਸ਼ ‘ਤੇ ਇਹ ਰੇਡ ਹੋਈ ਹੈ | ਵਿਜੀਲੈਂਸ ਅਧਿਕਾਰੀ ਘਰ ਅੰਦਰ ਮੌਜੂਦ ਹਨ ਅਤੇ ਰੇਡ ਚੱਲ ਰਹੀ ਹੈ | ਬੀਤੇ ਦਿਨ ਰਣਜੀਤ ਗਿੱਲ ਭਾਜਪਾ ‘ਚ ਸ਼ਾਮਲ ਹੋਏ ਸੀ | ਰਾਤ 10 ਵਜੇ ਦੇ ਕਰੀਬ ਇਹ ਖ਼ਬਰ ਆਈ ਕਿ ਰਣਜੀਤ ਸਿੰਘ ਗਿੱਲ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਅਤੇ ਅੱਜ ਸਵਰੇ 9 ਵਜੇ ਰੇਡ ਦੀ ਖ਼ਬਰ ਆ ਗਈ | ਕੱਲ੍ਹ ਉਹ ਹਰਿਆਣਾ CM ਨਾਇਬ ਸੈਣੀ ਦੀ ਮੌਜੂਦਗੀ ‘ਚ ਭਾਜਪਾ ਚ ਸ਼ਾਮਿਲ ਹੋਏ ਸੀ | ਗਿੱਲ ਅਕਾਲੀ ਦਲ ਦੇ ਦੇ ਸੀਨੀਅਰ ਆਗੂ ਸਨ | ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਗਿੱਲ ਰੀਅਲ ਅਸਟੇਟ ਕਾਰੋਬਾਰੀ ਹਨ | ਉਹ ਗਿਲਕੋ ਦੇ ਮਾਲਕ ਹਨ ਅਤੇ 2017 ਤੇ 2022 ਵਿਚ ਖਰੜ ਤੋਂ ਚੋਣ ਲੜ ਚੁੱਕੇ ਹਨ। ਉਹ ਅਕਾਲੀ ਦਲ ‘ਚ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ ਅਤੇ ਖਰੜ ਵਿਧਾਨ ਸਭਾ ਤੋਂ ਦੋ ਵਾਰ ਚੋਣ ਲੜ ਚੁੱਕੇ ਹਨ।